Music Video

Motti Motti Akh (Full Song) Shivjot Ft Gurlej Akhtar | Latest Punjabi Songs 2020
Watch Motti Motti Akh (Full Song) Shivjot Ft Gurlej Akhtar | Latest Punjabi Songs 2020 on YouTube

Featured In

Credits

PERFORMING ARTISTS
Shivjot
Shivjot
Actor
Gurlej Akhtar
Gurlej Akhtar
Actor
Myra Sareen
Myra Sareen
Actor
COMPOSITION & LYRICS
Shivjot
Shivjot
Lyrics

Lyrics

ਵੇ ਗੱਡੀਆਂ 'ਚ ਰਹਿੰਦੇ ਕਿਉਂ glass ਕੱਚ ਦੇ?
ਨੀ ਆਥਣੇ ਜੇ ਲਾਏ ਬਿਨਾਂ ਕਿੱਥੇ ਵੱਚਦੇ
ਵੇ ਚੀਰਦੀ ਜਾਂਦੀ ਐ ਉੱਤੋਂ ਠੰਡ ਕਾਲ਼ਜੇ
ਨੀ ਐਵੇਂ ਤਾਂ ਨਹੀਂ ਮੋਟੇ-ਮੋਟੇ peg ਪਚਦੇ
ਨੀ ਕਾਲ਼ੀਆਂ ਰਾਤਾਂ 'ਚ ਚੜ੍ਹੇ ਚੰਦ ਬਣਕੇ
ਨੀ ਯਾਰ ਮੇਰੇ ਖੜ੍ਹਦੇ ਨੇ ਕੰਧ ਬਣਕੇ
ਨੀ ਇਹਨਾਂ ਨਾਲ਼ ਹੁਣ ਮਿਲਣੋ ਵੀ ਰਹਿ ਗਿਆ
ਨੀ ਕਾਹਦਾ ਬਿੱਲੋ ਤੇਰੇ ਨਾਲ਼ ਪਿਆਰ ਹੋ ਗਿਆ
ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ
ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ
੨੬ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ
ਓ, ਪਹਿਲੀ-ਪਹਿਲੀ date ਦਾ ਕਰਾਰ ਹੋ ਗਿਆ
ਸਾਹਾਂ ਤੋਂ ਜ਼ਰੂਰੀ ਮੈਨੂੰ ਯਾਰ ਹੋ ਗਿਆ
੨੧ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
ਵੇ ਦਿਲ ਅੱਜ ਮੇਰਾ ਵੀ ਉਡਾਰ ਹੋ ਗਿਆ
ਡੂੰਘੇ ਬੜੇ ਆਸ਼ਕੀ ਦੇ ਫ਼ੱਟ, ਬੱਲੀਏ
ਨੀ ਤੇਰੇ 'ਤੇ crazy ਹੋਇਆ ਜੱਟ, ਬੱਲੀਏ
ਸੀ Ford ਦਾ ਸ਼ੁਕੀਨ ਬੜਾ ਮੁੰਡਾ ਸ਼ੁਰੂ ਤੋਂ
ਨੀ ਤੇਰੇ ਪਿੱਛੇ Range 'ਤੇ ਸਵਾਰ ਹੋ ਗਿਆ
ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ
ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ
੨੬ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਕਰਦਾ
(ਦਿਲ ਮੇਰਾ ਅੱਜ ਵੱਸੋਂ...)
(ਦਿਲ ਮੇਰਾ ਅੱਜ ਵੱਸੋਂ...)
(ਦਿਲ ਮੇਰਾ ਅੱਜ ਵੱਸੋਂ...)
(ਦਿਲ ਮੇਰਾ ਅੱਜ ਵੱਸੋਂ...)
ਹੋ, ਮੈਂ ਵੀ ਦਿਲ ਵਿੱਚ ਸਾਂਭ-ਸਾਂਭ ਰੱਖਦੀ
ਤੈਨੂੰ ਦੁਨੀਆ ਤੋਂ ਚੋਰੀ-ਚੋਰੀ ਤੱਕਦੀ
ਸੱਭ ਕੀਤੀਆਂ throw ਵੇ ਮੈਂ goggle'an
ਕਾਹਦੀ ਕੀਤੀ ਤੂੰ ਤਰੀਫ਼ ਮੇਰੀ ਅੱਖ ਦੀ
ਤੂੰ ਟੱਕਰੀ ਯਾਰਾਂ ਨੂੰ ਗੁਲਕੰਦ ਬਣਕੇ
ਨੀ ਕੀਤੀ ਸ਼ੁਰੂਆਤ ਸੀ friend ਬਣਕੇ
ਨੀ ਵਿੰਨ੍ਹਤਾ ਕਲੇਜਾ ਤੂੰ, palazzo ਵਾਲੀਏ
ਨੀ ਰੂਪ ਤੇਰਾ ਤਿੱਖੀ ਤਲਵਾਰ ਹੋ ਗਿਆ
ਵੇ ਆਪਣੀ ਬਣਾ ਲੈ ਸ਼ਰੇਆਮ, ਮੁੰਡਿਆ
ਆਹ ਲੈ ਜ਼ਿੰਦਗੀ ਮੈਂ ਕੀਤੀ ਤੇਰੇ ਨਾਮ, ਮੁੰਡਿਆ
ਵੇ ਮੇਰੇ ਲਈ ਤੂੰ ਅੰਬਰਾਂ ਦੇ ਚੰਨ ਵਰਗਾ
ਤੇ ਹੋਰ ਸਾਰਿਆਂ ਦੇ ਲਈ star ਹੋ ਗਿਆ
ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ
ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ
੨੧ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
ਵੇ ਦਿਲ ਅੱਜ ਮੇਰਾ ਵੀ ਉਡਾਰ ਹੋ ਗਿਆ
ਓ, ਤੇਰੇ ਸੂਟਾਂ 'ਤੇ work ਬਿੱਲੋ ਆਰੀ ਦਾ
ਸਾਰਾ ਸ਼ਹਿਰ fan ਮਿੱਤਰਾਂ ਦੀ ਯਾਰੀ ਦਾ
ਕੈਸੇ ਲੱਗੀਆਂ ਦੇ ਚਾਹ ਹੁੰਦੇ, ਗੋਰੀਏ
ਨਸ਼ਾ ਵੱਖਰਾ ਹੀ ਇਸ਼ਕ ਬਿਮਾਰੀ ਦਾ
ਸਹੇਲੀਆਂ ਤੋਂ ਪਾਸੇ ਹੋਕੇ ਬਹਿਣ ਲੱਗ ਪਈ
ਵੇ "Shivjot, Shivjot" ਕਹਿਣ ਲੱਗ ਪਈ
ਮੈਂ ਤੇਰਿਆਂ ਖਿਆਲਾਂ ਵਿੱਚ ਰਹਿਣ ਲੱਗ ਪਈ
ਤੇ ਸੋਹਣਾ-ਸੋਹਣਾ ਸਾਰਾ ਸੰਸਾਰ ਹੋ ਗਿਆ
ਓ, ਬਚ-ਬਚ, ਬਚ-ਬਚ, ਬਚ ਗੋਰੀਏ
ਨੀ ਮੁੰਡਿਆਂ ਦੀ ਤੇਰੇ ਉਤੇ ਅੱਖ, ਗੋਰੀਏ
ਨੀ ਤੈਨੂੰ ਕੀ ਦੱਸਾਂ ਮੈਂ ਬਿੱਲੋ ਇਸੇ ਕਰਕੇ
ਨੀ ਡੱਬ 'ਚ ਜ਼ਰੂਰੀ ਹਥਿਆਰ...
ਮੋਟੀ-ਮੋਟੀ ਅੱਖ ਦਾ ਸ਼ਿਕਾਰ ਹੋ ਗਿਆ
ਨੀ ਪਤਲੇ ਜਿਹੇ ਲੱਕ ਦਾ ਖੁਮਾਰ ਹੋ ਗਿਆ
੨੬ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ
ਨੀ ਦਿਲ ਮੇਰਾ ਅੱਜ ਵੱਸੋਂ ਬਾਹਰ ਹੋ ਗਿਆ
ਵੇ ਆਪਣੀ ਬਣਾ ਲੈ ਸ਼ਰੇਆਮ, ਮੁੰਡਿਆ
ਆਹ ਲੈ ਜ਼ਿੰਦਗੀ ਮੈਂ ਕੀਤੀ ਤੇਰੇ ਨਾਮ, ਮੁੰਡਿਆ
ਵੇ ਮੇਰੇ ਲਈ ਤੂੰ ਅੰਬਰਾਂ ਦੇ ਚੰਨ ਵਰਗਾ
ਤੇ ਹੋਰ ਸਾਰਿਆਂ ਦੇ ਲਈ star ਹੋ ਗਿਆ
ਡੂੰਘੇ ਬੜੇ ਆਸ਼ਕੀ ਦੇ ਫ਼ੱਟ, ਬੱਲੀਏ
ਨੀ ਤੇਰੇ 'ਤੇ crazy ਹੋਇਆ ਜੱਟ, ਬੱਲੀਏ
ਸੀ Ford ਦਾ ਸ਼ੁਕੀਨ Shivjot ਸ਼ੁਰੂ ਤੋਂ
ਨੀ ਮੇਰੇ ਪਿੱਛੇ Range 'ਤੇ ਸਵਾਰ ਹੋ ਗਿਆ
(ਨਹੀਂ-ਨਹੀਂ, ਇੱਕ ਵਾਰੀ ਹੋਰ ਆਉਣ ਦੋ ਯਾਰ)
Written by: Shivjot, Shivjot Dandiwal
instagramSharePathic_arrow_out