Top Songs By Karan Aujla
Similar Songs
Credits
PERFORMING ARTISTS
Karan Aujla
Vocals
COMPOSITION & LYRICS
Karan Aujla
Lyrics
Yeah Proof
Composer
Lyrics
Yeah Proof
ਹੋ, ਦਿੱਤੇ ਤੇਰੇ rose ਦੇ ਕੰਡੇ ਨੇ ਜਦੋਂ ਚੁੱਭਦੇ
ਨੀ ਓਦੋਂ ਜੱਟ ਦਾਰੂ ਦੇ ਸਮੁੰਦਰ 'ਚ ਡੁੱਬਦੇ
ਦਿੱਤੇ ਤੇਰੇ rose ਦੇ ਕੰਡੇ ਨੇ ਜਦੋਂ ਚੁੱਭਦੇ
ਨੀ ਓਦੋਂ ਜੱਟ ਦਾਰੂ ਦੇ ਸਮੁੰਦਰ 'ਚ ਡੁੱਬਦੇ
ਜਿਹੜੀ ਤੇਰੀ shawl ਦੀ ਬਣਾ ਕੇ ਰੱਖੀ ਲੋਈ ਆ
ਨੀ ਓਸੇ ਥੱਲੇ ਹੁੰਦੀ ਇੱਕ ਬੋਤਲ ਲਕੋਈ ਏ
ਮੇਰੇ ਕੋ' ਨੱਗ ਕੋਕੇ ਦਾ, ਇਲਾਜ ਤੇਰੇ ਧੋਖੇ ਦਾ
ਠੇਕੇ ਤੋਂ ਜਾਂਦਾ ਮਿਲ਼ ਨੀ, ਹਾਏ, ਪੈਗ ਲਾਉਂਦਾ ਜਦੀ ਆ
ਨੀ ਮੈਨੂੰ ਤੇਰੀ ਯਾਦ ਓਦਾਂ ਆਉਂਦੀ ਕਦੀ-ਕਦੀ ਆ
ਨੀ ਉਹਦਾ ਹੱਲ ਅੱਧੀਆ ਤੇ ਉਹਤੋਂ ਬਾਅਦ ਵੱਧੀਆ
ਨੀ ਮੈਨੂੰ ਤੇਰੀ ਯਾਦ ਓਦਾਂ ਆਉਂਦੀ ਕਦੀ-ਕਦੀ ਆ
ਡੱਬ ਵਿੱਚ ਅੱਧੀਆ ਤੇ ਉਹਤੋਂ ਬਾਅਦ ਵੱਧੀਆ
ਹੋ, ਕਾਫ਼ੀ ਚਿਰ ਬਾਅਦ ਨੀ, ਆ ਗਈ ਰਾਤ ਯਾਦ ਨੀ
ਯਾਦ ਕਾਹਦੀ ਆ ਗਈ, ਸਾਲ਼ਾ fever ਹੋ ਗਿਆ
ਦੇ ਗਿਆ ਜਵਾਬ ਨੀ, doctor ਸਾਹਬ ਨੀ
ਕਹਿੰਦਾ, "ਹੁਣ ਆਦੀ ਤੇਰਾ liver ਹੋ ਗਿਆ"
(ਕਹਿੰਦਾ, "ਹੁਣ ਆਦੀ ਤੇਰਾ liver ਹੋ ਗਿਆ")
ਨਜ਼ਾਰੇ ਲੈਂਦਾ ਯਾਰ ਤਾਂ ਨੀ, ਤੈਨੂੰ ਲੱਗੇ ਮਾਰਤਾ ਨੀ
ਤੇਰੇ ਧੋਖੇ ਨਾਲ਼ ਮੇਰੀ ਉਮਰ ਹੀ ਵੱਧੀ ਆ
ਨੀ ਮੈਨੂੰ ਤੇਰੀ ਯਾਦ ਓਦਾਂ ਆਉਂਦੀ ਕਦੀ-ਕਦੀ ਆ
ਨੀ ਉਹਦਾ ਹੱਲ ਅੱਧੀਆ ਤੇ ਉਹਤੋਂ ਬਾਅਦ ਵੱਧੀਆ
ਨੀ ਮੈਨੂੰ ਤੇਰੀ ਯਾਦ ਓਦਾਂ ਆਉਂਦੀ ਕਦੀ-ਕਦੀ ਆ
ਡੱਬ ਵਿੱਚ ਅੱਧੀਆ ਤੇ ਉਹਤੋਂ ਬਾਅਦ ਵੱਧੀਆ
(Yeah)
(Yeah)
ਓ, ਛੱਡਿਆ ਦੇ ਕੇ ਤੂੰ ਸਾਨੂੰ ਹੋਕਾ ਸੀ
ਸ਼ਰਾਬ ਤਾਂ ਸਵਾਦ, ਪਿਆਰ ਫੋਕਾ ਸੀ
ਜੀਹਨੇ ਸਾਨੂੰ ਲੁੱਟਿਆ ਉਹ ਕੋਕਾ ਸੀ
ਕੋਕੇ ਪਿੱਛੇ ਲੁੱਕਿਆ ਜੋ ਧੋਖਾ ਸੀ
ਮੇਰੀ ਨਿੱਤ ਦੀ routine, ਤੇਰਾ ਭੁੱਲਣਾ ਪਿਆਰ
ਮੈਨੂੰ ਆਖ ਦਿੰਦੇ ਯਾਰ, "ਬਸ ਦੋ ਕੁ peg ਮਾਰ"
ਗੱਲ ਫੇਰ ਵੀ ਨਾ ਬਣਦੀ, ਜੇ ਚੱਕ ਲਈਏ ਅੱਧੀਆ
ਨੀ ਭੁੱਲ ਜਾਂਦੇ ਗ਼ਮ ਨਾਲ਼ੇ ਨੀਂਦ ਆਉਂਦੀ ਵੱਧੀਆ
ਓ, tight ਹੋਕੇ ਪਹੁੰਚ ਜਾਈਏ ਤੇਰੇ ਪਿੰਡ, ਬੱਲੀਏ
ਫੇਰ ਮੇਰਾ ਮੰਨ ਕਹਿੰਦਾ, "ਛੱਡ, ਪਰ੍ਹਾਂ ਚੱਲੀਏ"
ਤੈਨੂੰ ਲਗਦਾ ਜੇ ਤੇਰਾ ਧੋਖਾ ਵੱਸੋਂ ਬਾਹਰ ਨੀ
ਓ, ਕਮਲ਼ੀਏ, ਯਾਦ ਤੇਰੀ ਇੱਕ peg ਦੀ ਮਾਰ ਨੀ, ਸੁਣ ਗਿਆ?
ਹੋ, ਤੇਰੇ ਬਿਨਾ, ਸੋਹਣੀਏ, ਸੁੰਨੇ-ਸੁੰਨੇ ਦੇਖ ਲਾ
ਸਾਡੇ ਵਿਹੜੇ ਵਿੱਚ ਮੰਜੇ ਡਏ ਲਗਦੇ
ਓ, ਸਸਤੀ ਦਵਾਈ ਆ, ਜੀਹਦੇ ਨਾਲ਼ ਭੁੱਲੀ ਦਾ
ਅੱਧੀਏ ਤੇ ੯੦ ਕੁ ਰੁਪਏ ਲਗਦੇ
(ਭੁੱਲੀ ਦਾ, ਅੱਧੀਏ ਤੇ ੯੦ ਕੁ ਰੁਪਏ ਲਗਦੇ)
ਨਾ ਆੜੀ ਮੈਨੂੰ ਯਾਰਾਂ ਦਾ, ਸਮੁੰਦਰ ਪਿਆਰਾਂ ਦਾ
ਨੀ ਸਾਡੀ ਜੀਹਦੇ ਨਾਲ਼ ਬਣੇ, ਦਾਰੂ ਦੀ ਉਹ ਨਦੀ ਆ
ਨੀ ਮੈਨੂੰ ਤੇਰੀ ਯਾਦ ਓਦਾਂ ਆਉਂਦੀ ਕਦੀ-ਕਦੀ ਆ
ਨੀ ਉਹਦਾ ਹੱਲ ਅੱਧੀਆ ਤੇ ਉਹਤੋਂ ਬਾਅਦ ਵੱਧੀਆ
ਨੀ ਮੈਨੂੰ ਤੇਰੀ ਯਾਦ ਓਦਾਂ ਆਉਂਦੀ ਕਦੀ-ਕਦੀ ਆ
ਡੱਬ ਵਿੱਚ ਅੱਧੀਆ ਤੇ ਉਹਤੋਂ ਬਾਅਦ ਵੱਧੀਆ
Written by: Karan Aujla, Yeah Proof