Top Songs By Wazir Patar
Similar Songs
Credits
PERFORMING ARTISTS
Wazir Patar
Performer
Wazir Patar,Roop Bhullar
Lead Vocals
COMPOSITION & LYRICS
Deol Harman
Songwriter
Lyrics
ਹੋਵੇ ਤੇਰੀ ਸਲਾਹ ਤੇ ਮਿਲ਼ੀਏ
ਚੱਲ ਕਿਸੇ ਦਿਣ ਚਾਹ 'ਤੇ ਮਿਲ਼ੀਏ
ਮਿਲ਼ ਕੇ ਮਸਲੇ ਹੱਲ ਕਰ ਲਈਏ
ਆਜਾ, ਥੋੜ੍ਹੀ ਜਿਹੀ ਗੱਲ ਕਰ ਲਈਏ
ਹੈਗਾ time ਤੇ ਕੱਲ੍ਹ ਕਰ ਲਈਏ
ਆਜਾ, ਥੋੜ੍ਹੀ ਜਿਹੀ ਗੱਲ ਕਰ ਲਈਏ
ਹੈਗਾ time ਤੇ ਕੱਲ੍ਹ ਕਰ ਲਈਏ
ਸਲਾਹਾਂ ਕਰਦੇ ਈ ਰਹਿ ਜਾਨੇ ਆਂ
ਕਿਸੇ cafe 'ਤੇ ਬਹਿ ਜਾਨੇ ਆਂ
ਫ਼ੋਨ-ਫ਼ਾਨ ਜਿਹੇ ਪਾਸੇ ਰੱਖ ਕੇ
ਨਜ਼ਰਾਂ-ਨਜ਼ਰਾਂ ਦੇ ਵੱਲ ਕਰ ਲਈਏ
ਮੈਂ ਤੇ ਕਹਿਨਾ...
ਆਜਾ, ਥੋੜ੍ਹੀ ਜਿਹੀ ਗੱਲ ਕਰ ਲਈਏ
Ayy, ayy, ayy, ayy
ਮੈਂ ਤਾਂ ਕਹਿਨਾ ਚੱਲ ਕਰ ਲਈਏ
ਆਜਾ, ਥੋੜ੍ਹੀ ਜਿਹੀ ਗੱਲ ਕਰ ਲਈਏ
ਮੰਨ ਮੇਰੀ ਗੱਲ, ਕੋਲ਼ ਤਾਂ ਬਹਿ ਜਾ
ਸੁਣਨਾ ਆਂ ਮੈਂ, ਹਾਏ, ਕੁਝ ਤਾਂ ਕਹਿ ਜਾ
ਚੱਲ ਭਾਵੇਂ ਕੁਝ ਕਹਿ ਵੀ ਨਾ
ਮੰਨ ਮੇਰੀ ਗੱਲ, ਕੋਲ਼ ਤਾਂ ਬਹਿ ਜਾ
ਦੱਸ gift ਕੋਈ ਸੂਹੇ ਰੰਗ ਦਾ
ਲੈਕੇ ਤੈਨੂੰ shawl ਦਿਆਂ ਮੈਂ
ਖੌਰੇ ਮੇਰਾ ਹੌਸਲਾ ਪੈ ਜਾਏ
ਤੈਨੂੰ ਦਿਲ ਦੀ ਬੋਲ਼ ਦਿਆਂ ਮੈਂ
Call 'ਤੇ ਗੱਲਾਂ ਰੋਜ ਈ ਹੁੰਦੀਆਂ
ਚਾਰ ਕੁ ਸਾਂਝੇ ਪਲ ਕਰ ਲਈਏ
ਆਜਾ, ਥੋੜ੍ਹੀ ਜਿਹੀ ਗੱਲ ਕਰ ਲਈਏ
ਹੈਗਾ time ਤੇ ਕੱਲ੍ਹ ਕਰ ਲਈਏ
ਆਜਾ, ਥੋੜ੍ਹੀ ਜਿਹੀ ਗੱਲ ਕਰ ਲਈਏ
ਹੈਗਾ time ਤੇ ਕੱਲ੍ਹ ਕਰ ਲਈਏ
ਆ ਤੇਰੇ ਨਾਲ਼ ਜੇ ਗੱਲ ਨਾ ਹੋਵੇ
Harman ਨੂੰ ਇਹ ਦੁਨੀਆ ਲਗਦੀ ਸੁੰਨੀ
ਤੂੰ ਵੀ ਦੱਸ ਜੇ ਸਾਡੇ ਕਰਕੇ
ਸੁਪਨੇ ਦੇ ਵਿੱਚ ਉੱਡੀ ਤੇਰੀ ਚੁੰਨੀ
ਓ, ਤੂੰ ਵੀ ਦੱਸ ਜੇ ਤੇਰਾ ਵੀ ਐ
ਮੈਂ ਤਾਂ ਝੱਲਾ, ਮੇਰਾ ਕੀ ਐ
ਦੱਸ ਖਾ ਦਿਲ ਜੇ ਤੇਰਾ ਵੀ ਐ
ਹੱਥ ਇੱਕ-ਦੂਜੇ ਵੱਲ ਕਰ ਲਈਏ
ਮੈਂ ਤੇ ਕਹਿਨਾ...
ਆਜਾ, ਥੋੜ੍ਹੀ ਜਿਹੀ ਗੱਲ ਕਰ ਲਈਏ
ਹੈਗਾ time ਤੇ ਕੱਲ੍ਹ ਕਰ ਲਈਏ
ਆਜਾ, ਥੋੜ੍ਹੀ ਜਿਹੀ ਗੱਲ ਕਰ ਲਈਏ
ਹੈਗਾ time ਤੇ ਕੱਲ੍ਹ ਕਰ ਲਈਏ
Ayy, ayy, ayy, ayy
Ayy, ayy, ayy, ayy, ayy, ayy, ayy
Written by: Deol Harman, Wazir Patar