Top Songs By Jasmine Sandlas
Credits
PERFORMING ARTISTS
Jasmine Sandlas
Performer
COMPOSITION & LYRICS
Jaidev Kumar
Composer
Lalie Gill
Songwriter
Lyrics
ਭਾਵੇਂ ਸਾਰੀ ਦੁਨੀਆ 'ਚ ਜਾ ਕੇ ਵੇਖ ਲਓ
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ (Let's go)
ਭਾਵੇਂ ਸਾਰੀ ਦੁਨੀਆ 'ਚ ਜਾ ਕੇ ਵੇਖ ਲਓ
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
ਫ਼ਿਰ ਵੀ ਜੇ ਕਿਸੇ ਨੂੰ ਇਹ ਝੂਠ ਲਗਦਾ
ਅਰਸ਼ਾਂ ਤੋਂ ਪਰੀਆਂ ਬੁਲਾਕੇ ਵੇਖ ਲਓ
ਦਾਵਾ ਸੱਚੇ ਰੱਬ ਦੇ ਦੁਆਰਾ ਵਰਗਾ
ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ
ਭਾਵੇਂ ਸਾਰੀ ਦੁਨੀਆ 'ਚ ਜਾ ਕੇ ਵੇਖ ਲਓ
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
ਭਾਵੇਂ ਸਾਰੀ ਦੁਨੀਆ 'ਚ ਜਾ ਕੇ ਵੇਖ ਲਓ
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
ਸੂਟ ਪਾ ਕੇ ਜਿਹਾ ਪੰਜਾਬੀ ਆਉਣ ਸਾਮਣੇ ਤਾਂ ਹੋਸ਼ ਗੁੰਮ ਕਰ ਦਿੰਦੀਆਂ
ਲਾਉਣ ਮਹਿਕਣ ਪੂਰੀ ਕਾਇਨਾਤ ਨੂੰ ਵੇ ਜਿੱਥੇ ਪੈਰ ਧਰ ਦਿੰਦੀਆਂ (ਧਰ ਦਿੰਦੀਆਂ)
ਸੂਟ ਪਾ ਕੇ ਜਿਹਾ ਪੰਜਾਬੀ ਆਉਣ ਸਾਮਣੇ ਤਾਂ ਹੋਸ਼ ਗੁੰਮ ਕਰ ਦਿੰਦੀਆਂ
ਲਾਉਣ ਮਹਿਕਣ ਪੂਰੀ ਕਾਇਨਾਤ ਨੂੰ ਵੇ ਜਿੱਥੇ ਪੈਰ ਧਰ ਦਿੰਦੀਆਂ
ਹਾਸਾ ਮਿੱਠਾ ਗੁਲਕੰਦ ਦੀਆਂ ਲਾਰਾਂ ਵਰਗਾ
ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ
ਭਾਵੇਂ ਸਾਰੀ ਦੁਨੀਆ 'ਚ ਜਾ ਕੇ ਵੇਖ ਲਓ
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
ਭਾਵੇਂ ਸਾਰੀ ਦੁਨੀਆ 'ਚ ਜਾ ਕੇ ਵੇਖ ਲਓ
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ, ਓਏ
ਬਿਨਾਂ ਕੀਤੇ ਕੋਈ ਹਾਰ ਤੇ ਸ਼ਿੰਗਾਰ, ਬਈ ਇਹ ਪਰੀਆਂ ਨੂੰ ਮਾਤ ਪਾਉਂਦੀਆਂ
ਕਾਲੀ ਰਾਤਾਂ 'ਚ ਵੀ ਕਰ ਦੇਣ ਚਾਨਣਾਂ ਜਦੋਂ ਵੀ ਇਕ ਝਾਕ ਪਾਉਂਦੀਆਂ
ਬਿਨਾਂ ਕੀਤੇ ਕੋਈ ਹਾਰ ਤੇ ਸ਼ਿੰਗਾਰ, ਬਈ ਇਹ ਪਰੀਆਂ ਨੂੰ ਮਾਤ ਪਾਉਂਦੀਆਂ
ਕਾਲੀ ਰਾਤਾਂ 'ਚ ਵੀ ਕਰ ਦੇਣ ਚਾਨਣਾਂ ਜਦੋਂ ਵੀ ਇਕ ਝਾਕ ਪਾਉਂਦੀਆਂ
ਇਕੋ ਨਖ਼ਰਾ ਹੀ ੧੦੦ ਹਥਿਆਰਾਂ ਵਰਗਾ
ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ
ਭਾਵੇਂ ਸਾਰੀ ਦੁਨੀਆ 'ਚ ਜਾ ਕੇ ਵੇਖ ਲਓ
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
ਭਾਵੇਂ ਸਾਰੀ ਦੁਨੀਆ 'ਚ ਜਾ ਕੇ ਵੇਖ ਲਓ
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
ਸੱਚ ਆਖੇ ਕੜਿਆਣੇ ਵਾਲਾ Gill ਕਿ ਸੂਰਤਾਂ ਨੇ ਸ਼ਾਨ ਜੱਗ ਦੀ
ਕਰਾਂ ਜਿੰਨੀ ਵੀ ਤਰੀਫ਼ ਐਨਾ ਸੋਹਣੀਆਂ ਦੀ, Lalie ਓਨੀ ਥੋੜ੍ਹੀ ਲਗਦੀ
ਸੱਚ ਆਖੇ ਕੜਿਆਣੇ ਵਾਲਾ Gill ਕਿ ਸੂਰਤਾਂ ਨੇ ਸ਼ਾਨ ਜੱਗ ਦੀ
ਕਰਾਂ ਜਿੰਨੀ ਵੀ ਤਰੀਫ਼ ਐਨਾ ਸੋਹਣੀਆਂ ਦੀ, Lalie ਓਨੀ ਥੋੜ੍ਹੀ ਲਗਦੀ
ਕੋਈ ਨਸ਼ਾ ਨਹੀਂ ਇਹਨਾਂ ਦੇ ਸੱਚੇ ਪਿਆਰਾਂ ਵਰਗਾ
ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ
ਭਾਵੇਂ ਸਾਰੀ ਦੁਨੀਆ 'ਚ ਜਾ ਕੇ ਵੇਖ ਲਓ
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
ਭਾਵੇਂ ਸਾਰੀ ਦੁਨੀਆ 'ਚ ਜਾ ਕੇ ਵੇਖ ਲਓ
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ, ਓਏ
ਹੁਸਨ ਮੁਕਾਬਲਾ (ਹੁਸਨ ਮੁਕਾਬਲਾ)
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ
Written by: Jaidev Kumar, Lalie Gill