Top Songs By Hustinder
Similar Songs
Credits
PERFORMING ARTISTS
Hustinder
Vocals
COMPOSITION & LYRICS
Prabhjot Matwani
Lyrics
PRODUCTION & ENGINEERING
Deol Harman
Producer
Mix-Boy
Mixing Engineer
Lyrics
ਸਾਡੇ ਸੱਚ ਨਾਲ਼ੋਂ ਓਹਦੇ ਝੂਠ ਚੰਗੇ ਰਹੇ ਆ
ਰੋਣ ਦੇ ਵੀ ਸਾਡੇ ਤੋਂ ਸਬੂਤ ਮੰਗੇ ਗਏ ਆ
ਸਾਨੂੰ ਜਿਹੜੇ ਰੋਗ ਉਹਨਾਂ ਵੈਦ ਵੀ ਰਵਾਏ ਆ
ਸੂਲਾਂ ਆਲ਼ੇ ਸੂਟ ਅਸੀਂ ਸਾੜ-ਸਾੜ ਪਾਏ ਆ
ਸੰਭਲਾਂਗੇ ਫ਼ਿਰ, ਪਹਿਲਾਂ ਚੰਗੀ ਤਰ੍ਹਾਂ ਬਿਖਰਾਂਗੇ
ਗਲ਼ ਲੱਗ ਰੋਵੇ ਮੁੰਡਾ ਪਿੱਪਲਾਂ ਤੇ ਕਿੱਕਰਾਂ ਦੇ
"ਪਿਆਰ-ਪਿਆਰ" ਕਹਿ ਕੇ ਲੋਕੀ ਮਾਰ ਗਏ ਨੇ ਠੱਗੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਹੋ, ਬਹੁਤਾ ਨਈਂ ਪਤਾ ਸੀ ਅਜੇ ਸੱਜਰਾ ਜਿਹਾ ਪਿਆਰ ਸੀ
ਓਦੋਂ ਦਿਲ ਸੀਨੇ ਵਿੱਚੋਂ ਗਿੱਠ-ਗਿੱਠ ਬਾਹਰ ਸੀ
ਕੁੜਤੀ ਦੇ ਮੋਰ ਤੇਰੇ ਸਾਡੀ ਹਿੱਕ ਟੁੱਕ ਗਏ
ਜਿਹਨੂੰ ਰਾਖੀ ਰੱਖਿਆ ਸੀ ਓਹੀ ਸਾਨੂੰ ਲੁੱਟ ਗਏ
ਆਪ ਨਹੀਂ ਜੇ ਰਹੀ, ਓਹਦੀ ਯਾਦ ਵੀ ਨਹੀਂ ਰੱਖਣੀ
ਰਿੜਕੇ ਜਿਹੇ ਦੁੱਧ ਜਿਹੀ ਕੋਸੀ-ਕੋਸੀ ਤੱਕਣੀ
ਇਸ਼ਕੇ ਦੀ ਟੱਪੀ ਨਾ ਮਿਆਦ ਇੱਕ ਸਾਲ ਵੀ
ਆਸ਼ਕਾਂ ਨੂੰ ਰੱਬ ਜਿਹਾ ਲੱਗਦਾ Batalvi
ਸਾਡੀ ਸਾਰੀ ਓਹਦੇ, ਹੀਰੇ, ਲੱਗੀ ਤੇਰੇ ਲੇਖੇ ਆ
ਹਜੇ ਤਾਈਂ ਹਾਸਿਆਂ ਦਾ ਖੜਕਾ ਵੀ ਚੇਤੇ ਆ
ਯਾਰੀ ਵੇਲ਼ੇ ਭੁੰਝੇ ਨਈਂ ਸੀ ਲੱਗਦੀਆਂ ਅੱਡੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
(ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ)
(ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ)
(ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ)
ਹੰਝੂਆਂ ਦੇ ਸਿਰ 'ਤੇ ਕਮਾਦ ਉੱਗੀ ਜਾਂਦੀ ਏ
ਚੰਨਾ, ਸਾਡੇ ਖ਼ੇਤ ਤੇਰੀ ਯਾਦ ਉੱਗੀ ਜਾਂਦੀ ਏ
100 ਰੋਗ ਜਾਨ ਨੂੰ ਏਂ, ਇੱਕ ਰੋਗ ਥੋੜੀ ਏ
ਵਾਰੋ-ਵਾਰੀ ਪਾੜੀ photo, ਵਾਰੋ-ਵਾਰੀ ਜੋੜੀ ਏ
ਦਿਨੋਂ-ਦਿਨ ਸੱਧਰਾਂ ਦੀ ਵੇਲ ਗਈ ਸੀ ਵੱਧਦੀ
ਅੱਖ ਤੇਰੀ ਜਾਪਦੀ ਸੀ ਬਾਲਕ ਨੀ ਰੱਬ ਦੀ
ਕਾਸ਼ਨੀ ਜਿਹੇ ਨੈਣ ਹੀ ਲੜਾਉਂਦੇ ਰਹੇ ਜੁੱਗ ਤੋਂ
ਉੱਡ ਗਈਆਂ ਬਣਕੇ ਕਬੂਤਰ ਮੋਹੱਬਤਾਂ
Prabh ਕਦੇ ਸੱਧਰਾਂ ਨਈਂ ਹੁੰਦੀਆਂ ਸਿਆਣੀਆਂ
ਕਰਨ ਉਡੀਕ ਹਾਲੇ ਤੱਕ ਮੱਟਵਾਣੀਆਂ
ਰੋਂਦੇ ਨੇ ਸੀ ਚਿੱਠੀਆਂ ਮੈਂ ਖ਼ੇਤ ਜਾ ਕੇ ਦੱਬੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
ਸੱਟਾਂ ਸਾਡੇ, ਚੰਨਾ, ਪੱਟੀ ਆਲ਼ੀਆਂ ਨਈਂ ਵੱਜੀਆਂ
Written by: Prabhjot Matwani