Lyrics
Shah played this beat!
ਓਏ, ੳ, ਉਸ ਦਿਨ ਤੋਂ ਤੇਰਾ fan, ਕੁੜੇ, ਮੈਂ ਹੋ ਗਿਆ ਨੀ
ਅ, ਅੱਖ ਭਰਕੇ ਤੂੰ ਦੇਖ ਗਈ ਮੈਨੂੰ ਜਿੱਦਣ ਦੀ
ੲ, ਇੱਕ ਗੱਲ ਮੇਰੇ ਜਹਿਨ 'ਚ ਰੜਕਦੀ ਰਹਿੰਦੀ ਏ
ਸ, ਸਾਰੀ ਕਰੂੰ clear, ਮਿਲ਼ਗੀ ਜਿਸ ਦਿਨ ਨੀ
ਹ, ਹੋ ਗਿਆ ਲੱਗਦਾ ਮੇਰੇ ਨਾਲ਼ ਪਿਆਰ, ਕੁੜੇ
ਕ, ਕਿਹੜੀ ਗੱਲੋਂ ਕਰਦੀ ਨਾ ਇਜ਼ਹਾਰ, ਕੁੜੇ?
ਖ, ਖਾਨੇ ਦੇ ਵਿੱਚ ਗੱਲ ਗੱਭਰੂ ਦੀ ਪਾ ਲ਼ਾ ਨੀ
ਗ, ਗੱਲ ਕਰਕੇ ਤਾਂ ਵੇਖ, ਤੂੰ ਘਰੇ ਬੁਲਾ ਲ਼ਾ ਨੀ
ਘ, ਘਰਦੇ ਮੈਂ ਮਨਾਂ ਲੂੰ, ਨੀ ਅਰਜੀ ਪਾਈ ਏ
ਙ, ਖਾਲੀ ਵਾਂਗੂੰ ਕਾਤੋਂ ਗੱਲ ਲਮਕਾਈ ਏ?
ਚ, ਚਾਚਾ ਮੇਰਾ ਪੁੱਛਦਾ ਤੇਰੇ ਬਾਰੇ ਨੀ
ਛ, ਛਾਂ ਤੂਤ ਦੀ ਬਹਿ ਕੇ ਦੱਸਾਂ, ਮੁਟਿਆਰੇ ਨੀ
ਜ, ਜਾਗਣ ਅੱਖਾਂ, ਕਦੋਂ ਮਿਟੂਗੀ ਦੂਰੀ ਨੀ?
ਝ, ਝਾਕਾ ਤੇਰਾ ਹੋਇਆ ਬੜਾ ਜਰੂਰੀ ਨੀ
ਞ, ਖਾਲੀ ਵਾਂਗੂੰ ਗੱਲ ਬੰਨੇ ਤਾਂ ਲਾ ਜਾ ਨੀ
ਅਸੀਂ ਅਣਜਾਣ, ਇਸ਼ਕ ਦੇ ਰਾਹਵਾਂ ਤੋਂ ਰਾਹ ਪਾ ਜਾ ਨੀ
ਹੋ, ਟ, ਟੋਹਰ ਤੇਰੀ ਦੇ ਚਰਚੇ ਚਾਰੇ ਪਾਸੇ ਨੇ
ਠ, ਠੰਡੇ ਕੀਤੇ ਚੋਬਰ ਤੇਰੇ ਹਾਸੇ ਨੇ
ਡ, ਡਰ ਲੱਗਦਾ ਕੋਈ ਖੋਹ ਕੇ ਤੈਨੂੰ ਮੈਥੋਂ ਲੈਜੇ ਨਾ
ਢ, ਢਕਿਆ-ਢਕਾਇਆ ਇਸ਼ਕ ਕਿਤੇ ਸਾਡਾ ਰਹਿ ਜੇ ਨਾ
ਣ ਖਾਲੀ ਵਾਂਗੂੰ ਏਧਰ ਦੇ ਨਾ ਓਧਰ ਦੇ
ਆਹ ਇਸ਼ਕ ਸਮਝ ਨਾ ਆਵੇ, ਬੰਦੇ sober ਦੇ
ਤ, ਤੇਰੇ ਆਉਣ ਖ਼ਿਆਲ਼, ਲੱਗੇ ਨਾ ਦਿਲ ਕਿੱਧਰੇ
ਥ, ਥੋਥਾ ਹੋਇਆ ਦਿਮਾਗ, ਤੂੰ ਆਕੇ ਮਿਲ਼ ਕਿੱਧਰੇ
ਦ, ਦਿਲ਼ ਦੀਆਂ ਗੱਲਾਂ ਕਰਨੀਆਂ ਤੇਰੇ ਨਾਲ, ਯਾਰਾ
ਧ, ਧਨ-ਧਨ ਹੋਜੂ ਜੇ ਆਕੇ ਪੁੱਛਲੇ ਹਾਲ਼, ਯਾਰਾ
ਨ, ਨਾ-ਨਾ ਕਰਦਾ ਹੱਥੋਂ ਵਕਤ ਗਵਾ ਲੇਂ ਗਾ
ਤੂੰ ਦਿਲ ਤੋੜ ਕੇ ਸਾਡਾ ਫ਼ਿਰ ਕਿਹੜਾ ਰੱਬ ਪਾਂ ਲ਼ੇਂਗਾ?
ਪ, ਪਰੀਆਂ ਵਰਗੀਆਂ ਤੂੰ ਤੇ ਮੈਂ ਸ਼ਹਿਜਾਦਾ ਨੀ
ਫ, ਫ਼ੜ ਲੈ ਹੱਥ, ਤੂੰ ਬਦਲੀਂ ਨਾ ਇਰਾਦਾ ਨੀ
ਬ, ਬੰਜ਼ਰ ਜ਼ਿੰਦਗੀ, ਤੇਰੇ ਬਿਨ ਦਿਨ ਕਾਹਦੇ ਨੀ?
ਭ, ਭਿਖਾਰੀ ਵਾਂਗੂੰ ਭੀਖ ਪਿਆਰ ਦੀ ਪਾ ਦੇ ਨੀ
ਮ, ਮਸਾਂ-ਮਸਾਂ ਕੋਈ ਦਿਲ ਸਾਡੇ ਨੂੰ ਜੱਚਿਆ ਏ
ਹੋ, ਕੋਈ ਲਹੂ ਵਾਂਗਰਾਂ ਵਿੱਚ ਰਗਾਂ ਦੇ ਰਚਿਆ ਏ
ਯ, ਯਕੀਨ ਤੇਰੇ ਤੇ ਸਾਹਾਂ ਤੋਂ ਵੀ ਜਿਆਦੇ ਨੀ
ਰ, reel-ਰੂਲ ਕੋਈ ਫੱਕਰਾਂ ਦੇ ਨਾਲ਼ ਪਾ ਦੇ ਨੀ
ਲ, ਲੁੱਕੀਆਂ ਕਦੇ ਨਾ ਰਹਿਣ ਮੁਹੱਬਤਾਂ ਸੱਚੀਆਂ ਨੀ
ਵ, ਵਿਅਸਤ ਤੇਰੇ ਵਿੱਚ ਹੋਈਆਂ ਸਾਡੀਆਂ ਅੱਖੀਆਂ ਨੀ
ਹੋ, ੜ, ਖਾਲੀ ਵਾਂਗੂ ਦਿਲ ਤੇਰੇ ਲਈ ਖਾਲੀ ਏ
ਓ, ਮੱਲਣ ਵਾਲ਼ੇ ਦਾ ਨਾ ਪਿਆਰ, ਸੋਹਣੀਏ, ਜਾਲੀ ਏ
ਸ਼, ਸ਼ੀਸੇ ਦੀਆਂ ਨਜ਼ਰਾਂ ਲੱਗਣ ਗਈਆਂ ਤੈਨੂੰ ਤੂੰ ਮਿਰਚਾਂ ਵਾਰ, ਕੁੜੇ
ਖ਼, ਖ਼ਤਮ ਨਾ ਕਰਦੀ ਸਾਡਾ ਇਤਬਾਰ, ਕੁੜੇ
ਗ਼, ਗ਼ਜ਼ਲ ਦੇ ਵਾਂਗੂੰ ਤੈਨੂੰ ਨਿੱਤ ਗਾਵਾਂ ਮੈਂ
ਜ਼, ਜਾਹਿਰ ਨਾ ਤੈਨੂੰ ਕੁੱਝ ਕਰ ਪਾਵਾਂ ਮੈਂ
ਫ਼, ਫ਼ਰਸ਼ਾਂ ਤੋਂ ਅਰਸ਼ ਵੇਖਾਂ ਦੇਂ ਜੇ
ਲ਼, ਕੁੜੇ, ਤੂੰ ਦਿਲ 'ਚ ਜਗ੍ਹਾ ਨਾ ਦਿੰਦੀ
ਨੀ, ਜਾਂਵੇ ਨਿੰਦੀ ਤੂੰ ਸਖੀਆਂ ਕੋਲ, ਕੁੜੇ
ਨਹੀਂ ਭੁੱਲਿਆ ਜਾਣਾ ਮੈਂ ਤੇ ਮੇਰਾ ਗਾਣਾ
ਗਾਣੇ ਦੇ ਬੋਲ਼, ਕੁੜੇ
ਤਾਰੀਫ਼ 'ਚ ਤੇਰੀ ਲਿਖਾਂ ਮੈਂ ਸ਼ਾਇਰੀ
ਤੂੰ ਅਨਮੋਲ਼, ਕੁੜੇ
Written by: Dulla