Similar Songs
Credits
PERFORMING ARTISTS
Hustinder
Vocals
COMPOSITION & LYRICS
Happy Manaan
Composer
PRODUCTION & ENGINEERING
Desi Crew
Producer
Dense
Mixing Engineer
Lyrics
Desi Crew, Desi Crew, Desi Crew, Desi Crew
ਮਹਿੰਗੇ ਭਾਅ ਦੀ ਐਨਕ ਅੱਖ 'ਤੇ
ਨਾ ਸਰਫ਼ੇ ਦਾ ਪ੍ਰਹੇਜ਼ ਕੋਈ
ਮੱਠੀ ਰੱਖ ਕੇ ਚਾਲ ਗੱਡੀ ਦੀ
ਅੱਖ ਘਮਾਉਂਦੇ ਤੇਜ਼ ਤੁਸੀਂ
ਨੱਖਰੇ ਨੂੰ ਹੱਥ ਵਧਾ ਲੈਨੇ ਓਂ
ਨੱਖਰੇ ਨੂੰ ਹੱਥ ਵਧਾ ਲੈਨੇ ਓਂ
ਝੱਲਦੇ ਘੂਰ ਨਾ ਹਿੰਡਾਂ ਦੀ
ਸ਼ਹਿਰਾਂ ਵਿੱਚ ਜਵਾਨੀ ਮਾਣੇ
ਥੋਡੀ ਯਾਰੀ ਜੰਮੀਂ ਪਿੰਡਾਂ ਦੀ
ਸ਼ਹਿਰਾਂ ਵਿੱਚ ਜਵਾਨੀ ਮਾਣੇ
ਥੋਡੀ ਯਾਰੀ ਜੰਮੀਂ ਪਿੰਡਾਂ ਦੀ
ਸ਼ਹਿਰਾਂ ਵਿੱਚ ਜਵਾਨੀ ਮਾਣੇ
(ਸ਼ਹਿਰਾਂ ਵਿੱਚ ਜਵਾਨੀ ਮਾਣੇ)
ਸਰਕਾਰੀ ਲੋਹਾ ਕੁੱਟੀਏ ਪਿੰਡਾਂ ਵਿੱਚ
ਸਾਡੀ chest 'ਤੇ ਗੌਰ ਹੋਵੇ
ਹਾਏ, ਤੁਰਦੇ ਏਦਾਂ, ਹਾਣਦੀਏ
ਨੀ ਜਿਵੇਂ Chief guest ਦੀ ਤੋਰ ਹੋਵੇ
ਹਾਏ, ਲਾ ਕੇ ਮਹਿਫ਼ਿਲ ਵਿੱਚ ਕਰ ਲਈਏ
ਘੁੱਟ ਲਾ ਕੇ ਮਹਿਫ਼ਿਲ ਵਿੱਚ ਕਰ ਲਈਏ
ਗੱਲਾਂ ਜੋਰ ਦੀਆਂ ਯਾਂ ਟੌਹਰ ਦੀਆਂ
ਪੱਟਾਂ ਦੇ ਵਿੱਚ ਘੁੱਗੀਆਂ ਜੱਟਾਂ ਦੇ
ਨੀ ਆਲੇ-ਦੁਆਲੇ ਮੋਰਨੀਆਂ
ਪੱਟਾਂ ਦੇ ਵਿੱਚ ਘੁੱਗੀਆਂ ਜੱਟਾਂ ਦੇ
ਨੀ ਆਲੇ-ਦੁਆਲੇ ਮੋਰਨੀਆਂ
ਹਾਏ, ਪੱਟਾਂ ਦੇ ਵਿੱਚ ਘੁੱਗੀਆਂ ਜੱਟਾਂ ਦੇ
(ਪੱਟਾਂ ਦੇ ਵਿੱਚ ਘੁੱਗੀਆਂ ਜੱਟਾਂ ਦੇ)
ਉਂਝ "Malki -Malki" ਕਰਦੇ ਫ਼ਿਰਦੇ
"Malki -Malki" ਕਰਦੇ ਫ਼ਿਰਦੇ
ਤੇਰੇ ਵਰਗੇ Keeme ਹੋਰ ਬੜੇ
ਤੇਰੇ 'ਤੇ ਇਲਜ਼ਾਮ ਲਵਾਉਣੈ
ਵੈਸੇ ਤਾਂ ਦਿਲ ਨੂੰ ਚੋਰ ਬੜੇ
ਵੇ ਜਾਊਂਗੀ ਤਾਂ ਘਰ ਜਾਊਂਗੀ
ਜਾਊਂਗੀ ਤਾਂ ਘਰ ਜਾਊਂਗੀ
ਤੈਨੂੰ ਨਹੀਂ ਮਿਲਣਾ ਕੱਲ੍ਹੇ ਨੂੰ
ਜੇ ਪਾਉਣੀ ਐਂ ਤਾਂ ਮੁੰਦਰੀ ਪਾ ਦੀਂ
ਵੇਹਲੀ ਨਹੀਂ ਉਂਗਲ਼ ਛੱਲੇ ਨੂੰ
ਜੇ ਪਾਉਣੀ ਐਂ ਤਾਂ ਮੁੰਦਰੀ ਪਾ ਦੀਂ
ਵੇਹਲੀ ਨਹੀਂ ਉਂਗਲ਼ ਛੱਲੇ ਨੂੰ
ਜੇ ਪਾਉਣੀ ਐਂ ਤਾਂ ਮੁੰਦਰੀ ਪਾ ਦੀਂ
(ਜੇ ਪਾਉਣੀ ਐਂ ਤਾਂ ਮੁੰਦਰੀ ਪਾ ਦੀਂ)
ਹੋ, ਗੇੜੇ-ਗੇੜੇ-ਗੇੜੇ, ਨੀ ਤੂੰ 21 ਸਾਲ ਦੇ ਨੇੜੇ
ਤੇਰਾ ਯਾਰ 26 ਨੂੰ ਛੇੜੇ
ਦੇਵੇ ਗੇੜੇ, tire ਉਧੇੜੇ
ਜਿਵੇਂ ਤੂੰ ਸੀਨ 'ਧੇੜੇ ਤਰਪਾਈ ਪਿੱਛੋਂ
ਹਾਏ, ਕਰ ਨਾ ਕਾਹਲ਼ੀ, ਹਾਣਦੀਏ
ਨੀ ਨੰਬਰ ਲੱਗੂ ਵੱਡੇ ਬਾਈ ਪਿੱਛੋਂ
ਤੂੰ ਕਰ ਨਾ ਕਾਹਲ਼ੀ, ਹਾਣਦੀਏ
ਨੀ ਬੇਬੇ ਸੱਸ ਬਣੂਗੀ ਤਾਈ ਪਿੱਛੋਂ
ਹਾਏ, ਕਰ ਨਾ ਕਾਹਲ਼ੀ, ਹਾਣਦੀਏ
(ਹਾਏ, ਕਰ ਨਾ ਕਾਹਲ਼ੀ, ਹਾਣਦੀਏ)
ਵੇ ਕਿੱਥੇ ਨਾਪ ਗੁੱਟਾਂ ਦਾ ਲੈਂਦੇ?
ਕਿੱਥੇ ਨਾਪ ਗੁੱਟਾਂ ਦਾ ਲੈਂਦੇ?
ਚੱਸਕੈ ਥੋਨੂੰ ਡੌਲਿਆਂ ਦਾ
ਖ਼ਰੀ ਚਾਂਦੀ ਵਿੱਚ 'ਸਾਬ ਨਹੀਂ ਰੱਖਦੇ
ਖ਼ਰੀ ਗੋਲੀ ਦੇ ਤੋਲਿਆਂ ਦਾ
ਓਪਰਿਆਂ ਨਾਲ਼, ਹਾਣਦਿਆ
ਓਪਰਿਆਂ ਨਾਲ਼, ਹਾਣਦਿਆ
ਮੈਂ ਬਹੁਤੀ ਚੁੱਪ ਨਾ ਤੋੜਾਂ ਵੇ
ਰੰਗ ਚਾਨਣ ਵਰਗਾ ਹੋਈ ਜਾਂਦੈ
ਜਿਵੇਂ ਮੁੱਖ 'ਤੇ ਚੰਨ ਨਚੋੜਾਂ ਵੇ
ਰੰਗ ਚਾਨਣ ਵਰਗਾ ਹੋਈ ਜਾਂਦੈ
ਜਿਵੇਂ ਮੁੱਖ 'ਤੇ ਚੰਨ ਨਚੋੜਾਂ ਵੇ
ਰੰਗ ਚਾਨਣ ਵਰਗਾ ਹੋਈ ਜਾਂਦੈ
(ਰੰਗ ਚਾਨਣ ਵਰਗਾ ਹੋਈ ਜਾਂਦੈ)
ਹੱਥਾਂ ਵਿੱਚੋਂ ਕਿਰਦਾ ਜਾਂਦਾ ਤੇਰਾ ਰੰਗ ਝੋਨੇ ਦੇ ਵਾਂਗੂ ਨੀ
ਹਾਏ, ਔਖੇ ਵੇਲ਼ੇ ਕੰਮ ਆਵਾਂਗੇ, ਕਣਕ ਜਾਂ ਸੋਨੇ ਵਾਂਗੂ ਨੀ
ਕਿਵੇਂ ਚੇਤਾ ਤੇਰਾ ਭੁੱਲਜਾਂ, ਹਾਏ?
ਚੇਤਾ ਤੇਰਾ ਭੁੱਲਜਾਂ, ਤੂੰ, ਓ, ਵੱਟ 'ਚ ਡੱਬੀ ਲਾਹਨ ਜਿਹੀ
ਛੋਰ ਜਿਹੇ ਪਿੱਛੇ ਲਾਈ ਫਿਰੇਂ
ਡੋਲੀ 'ਤੇ ਡਿੱਗੀ ਭਾਨ ਜਿਹੀ
ਨੀ ਸਾਡੇ ਕੋਲੋਂ ਨੀਂਹ ਰੱਖਵਾ ਲੈ
ਯਾਰੀ ਲੱਭਣੀ ਨਹੀਂ Manaan ਜਿਹੀ
ਨੀ ਸਾਡੇ ਕੋਲੋਂ ਨੀਂਹ ਰੱਖਵਾ ਲੈ
(ਸਾਡੇ ਕੋਲੋਂ ਨੀਂਹ ਰੱਖਵਾ ਲੈ)
Written by: Happy Manaan