Top Songs By Amrinder Gill
Similar Songs
Credits
PERFORMING ARTISTS
Amrinder Gill
Performer
COMPOSITION & LYRICS
B. Praak
Composer
Jaani
Lyrics
Lyrics
ਉਹ ਜੋ ਛੱਡ ਗਿਆ ਸੀ, ਮੁੜ ਆਇਆ
ਮੈਨੂੰ ਘੁੱਟ ਕੇ ਸੀਨੇ ਨਾ' ਲਾਇਆ
ਚੁੰਮ ਕੇ ਮੇਰੇ ਮੱਥੇ ਨੂੰ ਮੈਨੂੰ ਮੱਥਾ ਟੇਕ ਰਿਹਾ ਸੀ
ਉਹ ਜੋ ਛੱਡ ਗਿਆ ਸੀ, ਮੁੜ ਆਇਆ
ਮੈਨੂੰ ਘੁੱਟ ਕੇ ਸੀਨੇ ਨਾ' ਲਾਇਆ
ਚੁੰਮ ਕੇ ਮੇਰੇ ਮੱਥੇ ਨੂੰ ਮੈਨੂੰ ਮੱਥਾ ਟੇਕ ਰਿਹਾ ਸੀ
ਅੱਖ ਖੁੱਲ੍ਹੀ ਤੇ ਪਤਾ ਲੱਗਿਆ
ਮੈਂ ਤੇ ਸੁਪਨਾ ਵੇਖ ਰਿਹਾ ਸੀ
ਓ, ਅੱਖ ਖੁੱਲ੍ਹੀ ਤੇ ਪਤਾ ਲੱਗਿਆ
ਮੈਂ ਤੇ ਸੁਪਨਾ ਵੇਖ ਰਿਹਾ ਸੀ
(ਵੇਖ ਰਿਹਾ ਸੀ)
ਉਹ ਜੀ ਨਹੀਂ ਆਇਆ, ਨਾ ਹੀ ਆਉਣਾ ਏ
ਲਗਦਾ ਹੋਰ ਕਿਸੇ ਦਾ ਹੋ ਗਿਆ ਹੋਣਾ ਏ
ਮੈਨੂੰ ਲੱਗਾ ਨਜ਼ਰਾਂ ਝੁਕਾ ਕੇ ਕੋਲ਼ੇ ਬਹਿ ਗਿਆ
ਕੰਨ ਵਿੱਚ ਮੇਰੇ ਮੈਨੂੰ ਗੱਲ ਕੋਈ ਕਹਿ ਗਿਆ
ਗੱਲ ਕਾਹਦੀ ਕਹੀ, ਮੇਰੀ ਜਾਨ ਕੱਢ ਲੈ ਗਿਆ
"ਮਰ ਜਾਊਂਗਾ," ਕਹਿੰਦਾ, "ਜੇ ਤੇਰੇ ਬਿਨਾਂ ਜੀਣਾ ਪੈ ਗਿਆ"
ਇਹ ਸੁਣਕੇ ਐਨਾ ਚਾਹ ਚੜ੍ਹਿਆ
ਆਏ ਸਮਝ ਨਾ ਕਾਹਤੋਂ ਸਾਹ ਚੜ੍ਹਿਆ
ਮੇਰੇ ਕਿਸਮਤ ਹੱਥੋਂ ਮਾਰੇ ਦੇ
ਚੰਗੇ ਲਿਖ ਉਹ ਲੇਖ ਰਿਹਾ ਸੀ
ਅੱਖ ਖੁੱਲ੍ਹੀ ਤੇ ਪਤਾ ਲੱਗਿਆ
ਮੈਂ ਤੇ ਸੁਪਨਾ ਵੇਖ ਰਿਹਾ ਸੀ
ਓ, ਅੱਖ ਖੁੱਲ੍ਹੀ ਤੇ ਪਤਾ ਲੱਗਿਆ
ਮੈਂ ਤੇ ਸੁਪਨਾ ਵੇਖ ਰਿਹਾ ਸੀ
(ਵੇਖ ਰਿਹਾ ਸੀ)
ਉਹ ਜੀ ਨਹੀਂ ਆਇਆ, ਨਾ ਹੀ ਆਉਣਾ ਏ
ਲਗਦਾ ਹੋਰ ਕਿਸੇ ਦਾ ਹੋ ਗਿਆ ਹੋਣਾ ਏ
ਸਮਝ ਨਾ ਆਵੇ ਰੱਬਾ, ਮੈਥੋਂ ਤੂੰ ਕੀ ਚਾਹੁਨਾ ਏ
ਜੇ ਤੋੜਨੇ ਹੀ ਹੁੰਦੇ ਤੇ ਕਿਉਂ ਸੁਪਨੇ ਵਿਖਾਉਨਾ ਏ?
ਰੱਜ ਕੇ ਗਰੀਬਾਂ ਦਾ ਮਜ਼ਾਕ ਉਡਾਉਨਾ ਏ
ਜਾਣ-ਜਾਣ Jaani ਦਾ ਮਜ਼ਾਕ ਉਡਾਉਨਾ ਏ
ਮੈਨੂੰ ਨੀਂਦ ਦੇ ਵਿੱਚ ਨਾ ਰਹਿਣ ਦਿੱਤਾ
ਦੋ ਪਲ ਨਾ ਨੇੜੇ ਬਹਿਣ ਦਿੱਤਾ
ਉਹ ਪਿਆਰ ਬਥੇਰਾ ਕਰਦਾ
ਮੈਨੂੰ ਪਹਿਲੀ ਵਾਰ ਕਿਹਾ ਸੀ
ਅੱਖ ਖੁੱਲ੍ਹੀ ਤੇ ਪਤਾ ਲੱਗਿਆ
ਮੈਂ ਤੇ ਸੁਪਨਾ ਵੇਖ ਰਿਹਾ ਸੀ
ਓ, ਅੱਖ ਖੁੱਲ੍ਹੀ ਤੇ ਪਤਾ ਲੱਗਿਆ
ਮੈਂ ਤੇ ਸੁਪਨਾ ਵੇਖ ਰਿਹਾ ਸੀ
(ਵੇਖ ਰਿਹਾ ਸੀ)
ਉਹ ਜੀ ਨਹੀਂ ਆਇਆ, ਨਾ ਹੀ ਆਉਣਾ ਏ
ਲਗਦਾ ਹੋਰ ਕਿਸੇ ਦਾ ਹੋ ਗਿਆ ਹੋਣਾ ਏ
Written by: B. Praak, Jaani