Lyrics
ਉਹ ਵੀ ਚੁੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀ ਆ
ਤਲ਼ੀਆਂ 'ਤੇ ਮਹਿੰਦੀ ਨਾ' ਮੋਰ ਪਾਉਂਦੀ ਹੋਣੀ ਆ
ਹੋ, ਮੇਰੀ ਚੜ੍ਹ ਕੇ ਜਾਨ ਜਾਣੀ, ਯਾਰ ਨੇ ਖੋਲ੍ਹਿਆ ਪਿਆਰ ਦਾ ਬੂਹਾ
ਗੱਲ ਸੁਣ ਲੈ, ਦਰਜੀਆ ਓਏ, ਮੈਨੂੰ ਕੁੜਤਾ ਸਿਊਂ ਦੇ ਸੂਹਾ
ਗੱਲ ਸੁਣ ਲੈ, ਦਰਜੀਆ ਓਏ, ਮੈਨੂੰ ਕੁੜਤਾ ਸਿਊਂ ਦੇ ਸੂਹਾ (ਸੂਹਾ)
ਉਹਨੂੰ ਸੁਪਨੇ ਆਉਂਦੇ ਹੋਣੇ ਨੇ ਨਿੱਤ ਚੂੜੇ-ਵੰਗਾਂ ਦੇ
ਉਹਨੂੰ ਘੁੰਡ 'ਚੋਂ ਦਿਸਦੇ ਹੋਣੇ ਨੇ ਨਿੱਤ ਖ਼ਿਆਲ, ਹਾਂ, ਸੰਗਾਂ ਦੇ

ਉਹਦੇ ਦਿਲ 'ਤੇ ਲੜਦਾ ਹੋਊ ਮੇਰੇ ਇਸ਼ਕ ਦਾ ਨਾਗ ਦਮੂੰਹਾ
ਗੱਲ ਸੁਣ ਲੈ, ਦਰਜੀਆ ਓਏ, ਮੈਨੂੰ ਕੁੜਤਾ ਸਿਊਂ ਦੇ ਸੂਹਾ
ਗੱਲ ਸੁਣ ਲੈ, ਦਰਜੀਆ ਓਏ, ਮੈਨੂੰ ਕੁੜਤਾ ਸਿਊਂ ਦੇ ਸੂਹਾ (ਸੂਹਾ)
ਉਹ ਨਿੱਤ ਵਣਜਾਰਿਆਂ 'ਚੋਂ ਮੇਰਾ ਮੁੱਖੜਾ ਵੇਖਦੀ ਹੋਊ
ਨਿੱਤ ਵੰਗ ਨੂੰ ਭੰਨ-ਭੰਨ ਕੇ ਮੇਰਾ ਪਿਆਰ ਵੇਖਦੀ ਹੋਊ

ਹੋ, ਮੇਰੇ ਇਸਕ ਨਾ' ਭਰਦਾ ਹੋਊ ਉਹਦੇ ਖ਼ਾਲੀ ਦਿਲ ਦਾ ਖੂਹਾ
ਗੱਲ ਸੁਣ ਲੈ, ਦਰਜੀਆ ਓਏ, ਮੈਨੂੰ ਕੁੜਤਾ ਸਿਊਂ ਦੇ ਸੂਹਾ
ਗੱਲ ਸੁਣ ਲੈ, ਦਰਜੀਆ ਓਏ, ਮੈਨੂੰ ਕੁੜਤਾ ਸਿਊਂ ਦੇ ਸੂਹਾ (ਸੂਹਾ)
Written by: Jatinder Shah