Top Songs By Amantej Hundal
Similar Songs
Credits
PERFORMING ARTISTS
Amantej Hundal
Performer
Yeah Proof
Performer
Husan Gill
Performer
COMPOSITION & LYRICS
Amantej Hundal
Songwriter
Husan Gill
Songwriter
PRODUCTION & ENGINEERING
Yeah Proof
Producer
Lyrics
Yeah, Proof
ਕਰਾਂ ਨਾ ਮੈਂ ਕੋਈ ਵੀ ਦਿਖਾਵੇ, ਸੋਹਣਿਆ
ਤੇਰੇ ਪਿੱਛੇ ਬਦਲੇ ਪਹਿਰਾਵੇ, ਸੋਹਣਿਆ
ਪੁੱਛਣੇ ਤੋਂ ਤੈਨੂੰ ਵੇ ਮੈਂ ਰਹਾਂ ਡਰਦੀ
ਅੱਖ ਤੇਰੀ ਮਾਰਦੀ ਡਰਾਵੇ, ਸੋਹਣਿਆ
ਜਿਸਮ ਤੇਰੇ ਦੀ ਮਹਿਕ ਨਹੀਓਂ ਭੁੱਲਦੀ
ਜਦੋਂ ਸੀਗਾ ਮੇਰੇ ਕੋਲ਼ੋਂ ਖਹਿ ਕੇ ਲੰਘਿਆ
ਓ, ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ?
ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ
ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ?
ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ
(ਦਿਲ ਮੰਗਿਆ)
Match ਕਰ ਸੂਟ ਵੇ ਮੈਂ ਪਾਉਣ ਲੱਗ ਪਈ
ਨੀਂਦਾਂ ਵਿੱਚ ਮੁਲਾਕਾਤ ਹੋਣ ਲੱਗ ਪਈ
ਚੁੱਪ ਤੇਰੀ ਜਜ਼ਬਾ ਐ ਮੇਰਾ ਤੋੜਦੀ
ਆਪਣੇ ਖ਼ਿਆਲਾਂ ਵਿੱਚ ਖੋਣ ਲੱਗ ਪਈ
ਸਾਂਭ ਕੇ ਰੱਖੂੰਗੀ ਸਰਦਾਰੀ ਤੇਰੀ ਵੇ
ਸਾਂਭ ਕੇ ਰੱਖੂੰਗੀ ਸਰਦਾਰੀ ਤੇਰੀ ਵੇ
Attitude ਕਾਹਨੂੰ ਅੰਬਰਾਂ 'ਤੇ ਟੰਗਿਆ?
ਓ, ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ?
ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ
ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ?
ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ
ਸਿਖ ਲਏ ਵੇ ਗੱਲਾਂ ਦੇ ਅਰਕ ਕੱਢਣੇ
ਲੈਣੇ ਕਦੋਂ ਯਾਰੀਆਂ ਦੇ ਝਾਕੇ ਛੱਡਣੇ
ਸੱਤ ਜਨਮਾਂ ਦਾ ਹੋਣਾ ਸਾਥ ਜੱਟੀ ਦਾ
ਇੱਕੋ ਜਨਮ 'ਚ ਨਹੀਓਂ ਫ਼ਾਹੇ ਵੱਢਣੇ
ਕੱਚੀਆਂ ਤੋਂ ਸੀਗੀ ਤੇਰੇ ਨਾਲ਼ ਪੜ੍ਹਦੀ
ਕੱਚੀਆਂ ਤੋਂ ਸੀਗੀ ਤੇਰੇ ਨਾਲ਼ ਪੜ੍ਹਦੀ
ਦਸਵੀਂ 'ਚ ਗਿਆ ਸੀਗਾ ਦਿਲ ਡੰਗਿਆ
ਓ, ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ?
ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ
ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ?
ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ
ਦਿਲ ਤੇਰੇ ਨਾਮ, ਜਾਨ ਤੇਰੇ ਨਾਮ ਐ
ਤੇਰੇ ਨਾਲ਼ ਦਿਨ, ਤੇਰੇ ਨਾਲ਼ ਸ਼ਾਮ ਐ
ਪੁੱਛ ਲਈ ਕਿਸੇ ਨੂੰ ਜੇ ਕੋਈ ਸ਼ੱਕ ਤੈਨੂੰ ਵੇ
ਲੁਕਵੀਂ ਨਾ ਗੱਲ, ਹੁਣ ਸ਼ਰੇਆਮ ਐ
ਕਾਹਤੋਂ ਹੋਇਆ ਫਿਰੇ ਐਵੇਂ ਬੇਫਿਕਰਾ?
ਕਾਹਤੋਂ ਹੋਇਆ ਫਿਰੇ ਐਵੇਂ ਬੇਫਿਕਰਾ?
ਹੱਥ ਨਹੀਓਂ ਆਉਂਦਾ ਕੇਰਾਂ ਵੇਲ਼ਾ ਲੰਘਿਆ
ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ?
ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ
ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ
ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ
Written by: Amantej Hundal, Husan Gill