Top Songs By Satinder Sartaaj
Similar Songs
Credits
PERFORMING ARTISTS
Satinder Sartaaj
Lead Vocals
Gag Studioz
Performer
COMPOSITION & LYRICS
Satinder Sartaaj
Songwriter
Gag Studioz
Composer
PRODUCTION & ENGINEERING
Gag Studioz
Producer
Lyrics
ਕੋਈ ਤੇਰੇ ਨਾਲ਼ ਮੋਹ ਏ ਪੁਰਾਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਸਾਂਝ ਵੱਡੀ ਏ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਕੋਈ ਤੇਰੇ ਨਾਲ਼ ਮੋਹ ਏ ਪੁਰਾਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਸਾਂਝ ਵੱਡੀ ਏ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਐਨੀ ਛੇਤੀ ਪੱਕੀਆਂ ਪ੍ਰੀਤਾਂ ਨਹੀਓਂ ਪੈਂਦੀਆਂ
ਰੀਝਾਂ ਨੇੜੇ ਆਉਂਦਿਆਂ ਵੀ ਕੁੱਝ ਸਮਾਂ ਲੈਂਦੀਆਂ
ਐਨੀ ਛੇਤੀ ਪੱਕੀਆਂ ਪ੍ਰੀਤਾਂ ਨਹੀਓਂ ਪੈਂਦੀਆਂ
ਰੀਝਾਂ ਨੇੜੇ ਆਉਂਦਿਆਂ ਵੀ ਕਾਫ਼ੀ ਸਮਾਂ ਲੈਂ-
ਇਹਨੂੰ ਰੱਬ ਦਾ ਕ੍ਰਿਸ਼ਮਾਂ ਮੈਂ ਜਾਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਸਾਂਝ ਵੱਡੀ ਏ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਕੋਈ ਤੇਰੇ ਨਾਲ਼ ਮੋਹ ਏ ਪੁਰਾਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਸੁਣਿਆਂ ਸੀ ਹੁੰਦੇ ਸੱਤ ਜਨਮਾਂ ਦੇ ਨਾਤੇ ਨੀ
ਇਸ਼ਕੇ ਨੇ ਸਾਡੇ ਸੱਚ ਕਰਕੇ ਵਖਾਤੇ ਨੀ
ਸੁਣਿਆਂ ਸੀ ਹੁੰਦੇ ਸੱਤ ਜਨਮਾਂ ਦੇ ਨਾਤੇ ਨੀ
ਇਸ਼ਕੇ ਨੇ ਸਾਡੇ ਸੱਚ ਕਰਕੇ ਵਖਾਤੇ-
ਬੜਾ ਲੰਮਾਂ ਏਂ ਮੋਹੱਬਤਾਂ ਦਾ ਤਾਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਸਾਂਝ ਵੱਡੀ ਏ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਕੋਈ ਤੇਰੇ ਨਾਲ਼ ਮੋਹ ਏ ਪੁਰਾਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਪਿੱਛਲੇ ਜਨਮ ਸਾਡਾ ਸ਼ਹਿਰ ਕਸ਼ਮੀਰ ਸੀ
ਚੰਗਾ ਸੀ ਇਲਾਕਾ, ਕਿਸੇ ਰਾਜੇ ਦੀ ਜਾਗੀਰ ਸੀ
ਪਿੱਛਲੇ ਜਨਮ ਸਾਡਾ ਸ਼ਹਿਰ ਕਸ਼ਮੀਰ ਸੀ
ਚੰਗਾ ਸੀ ਜ਼ਮਾਨਾ, ਕਿਸੇ ਰਾਜੇ ਦੀ ਜਾਗੀਰ-
ਮੈਨੂੰ ਯਾਦ ਓਹ ਚਿਨਾਰਾਂ ਵਾਲਾ ਟਾਹਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਸਾਂਝ ਵੱਡੀ ਏ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਕੋਈ ਤੇਰੇ ਨਾਲ਼ ਮੋਹ ਏ ਪੁਰਾਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਤੇਰੀਆਂ ਮੋਹੱਬਤਾਂ ਨੇ ਐਸਾ ਰਾਹੇ ਪਾਇਆ ਨੀ
ਵੇਖ Sartaaj ਨੂੰ ਵੀ ਸ਼ਾਯਰ ਬਣਾਇਆ ਨੀ
ਤੇਰੀਆਂ ਮੋਹੱਬਤਾਂ ਨੇ ਐਸਾ ਰਾਹੇ ਪਾਇਆ ਨੀ
ਵੇਖ Sartaaj ਨੂੰ ਵੀ ਸ਼ਾਯਰ ਬਣਾਇਆ-
ਤੇਰੇ ਵਰਗਾ ਹੀ ਲੱਗੇ ਮੇਰਾ ਗਾਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਸਾਂਝ ਵੱਡੀ ਏ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਕੋਈ ਤੇਰੇ ਨਾਲ਼ ਮੋਹ ਏ ਪੁਰਾਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਚਿੱਠੀ ਲੈ ਕੇ ਜਾਂਦਾ ਫਿਰਦੌਸੀ ਨਾਂ ਦਾ ਬਾਜ ਸੀ
ਤੇਰਾ ਨਾਂ ਸਕੀਨਾਂ ਮੇਰਾ ਨਾਮ Sartaaj ਸੀ
(ਨਾ, ਨਾ, ਨਾ, ਨਾ, ਨਾ... ਨਾ)
ਚਿੱਠੀ ਲੈ ਕੇ ਜਾਂਦਾ ਫਿਰਦੌਸੀ ਨਾਂ ਦਾ ਬਾਜ ਸੀ
ਤੇਰਾ ਨਾਂ ਸਕੀਨਾਂ ਮੇਰਾ ਨਾਮ Sartaaj-
ਤਾਹੀਂ ਅੱਜ ਵੀ ਪਸੰਦ ਓਹੀ ਬਾਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਸਾਂਝ ਵੱਡੀ ਏ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
ਕੋਈ ਤੇਰੇ ਨਾਲ਼, ਤੇਰੇ ਨਾਲ਼ ਮੋਹ ਏ
ਕੋਈ ਤੇਰੇ ਨਾਲ਼ ਮੋਹ ਏ ਪੁਰਾਣਾ
ਤੂੰ ਮੰਨ ਯਾਂ ਨਾ ਮੰਨ ਹੀਰੀਏ
Written by: Gag Studioz, Satinder Sartaaj