Top Songs By B. Praak
Similar Songs
Credits
PERFORMING ARTISTS
B. Praak
Performer
Jaani
Performer
COMPOSITION & LYRICS
B. Praak
Composer
Jaani
Songwriter
Lyrics
ਜ਼ਮੀਂ 'ਤੇ ਰਹਿੰਦਾ ਸੀ, ਹਵਾ ਵਿੱਚ ਉੱਡ ਗਿਆ
ਜ਼ਮੀਂ 'ਤੇ ਰਹਿੰਦਾ ਸੀ, ਹਵਾ ਵਿੱਚ ਉੱਡ ਗਿਆ
ਓ, ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ
ਜ਼ਮੀਂ 'ਤੇ ਰਹਿੰਦਾ ਸੀ, ਹਵਾ ਵਿੱਚ ਉੱਡ ਗਿਆ
ਓ, ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ
ਮੈਂ ਪਾਗਲ ਬਣਨੇ ਦੀ ਹਾਂ ਦਹਿਲੀਜ਼ 'ਤੇ
ਹੋ, ਤੇਰੇ ਹੱਥ ਲੱਗ ਗਏ ਮੇਰੀ ਕਮੀਜ਼ 'ਤੇ
ਸਮੁੰਦਰ ਕੋਲ਼ੇ ਵੀ ਪਾਣੀ ਥੁੜ੍ਹ ਗਿਆ
ਓ, ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ
(ਮੇਰੇ ਵੱਲ ਮੁੜ ਗਿਆ)
ਹੋ, ਫ਼ੁੱਲਾਂ ਦੀ ਖ਼ੁਸ਼ਬੂ ਐ ਨਾ
ਤੂੰ ਤੇ ਫ਼ਿਰ ਤੂੰ ਐ ਨਾ
ਤੂੰ ਤੇ ਫ਼ਿਰ ਤੂੰ ਐ ਨਾ
ਮੈਂ ਪਾਗਲ, ਦੀਵਾਨਾ, ਮੈਂ ਆਸ਼ਿਕ, ਮੈਂ ਮਜਨੂੰ
ਮੈਂ ਰਾਂਝਾ, ਮੈਂ ਸਬ ਕੁਛ ਤੇਰਾ
ਤੂੰ ਜੰਨਤ ਵਿਖਾਏਂਗੀ, ਰੱਬ ਨਾ' ਮਿਲਾਏਂਗੀ
ਦਿਲ ਮੈਨੂੰ ਕਹਿੰਦਾ ਮੇਰਾ
ਮੈਂ ਸਜਦੇ ਕਰਾਂਗਾ, ਇਰਾਦਾ ਨਹੀਂ ਸੀ
ਰੱਬ 'ਤੇ ਯਕੀਂ ਮੈਨੂੰ ਜ਼ਿਆਦਾ ਨਹੀਂ ਸੀ
ਤੇਰੇ ਨਾਲ ਜੁੜਿਆ ਮੈਂ, ਰੱਬ ਨਾਲ ਜੁੜ ਗਿਆ
ਓ, ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ (ਮੁੜ ਗਿਆ)
ਜਿੰਨੇ ਮੇਰੇ ਸਾਹ ਬਾਕੀ, ਸਾਰੇ ਤੇਰੇ ਨਾਮ, ਸਾਕੀ
ਤੂੰ ਹੀ ਐ ਪਿਲਾਉਣੇ ਹੁਣ ਅੱਖੀਆਂ 'ਚੋਂ ਜਾਮ, ਸਾਕੀ
ਤੇਰੀ ਪਰਛਾਈ ਬਣ ਚੱਲਾਂ ਨਾਲ-ਨਾਲ ਮੈਂ
ਬੱਚਿਆਂ ਦੇ ਵਾਂਗੂ ਤੇਰਾ ਰੱਖੂੰਗਾ ਖਿਆਲ ਮੈਂ
ਅਦਾਵਾਂ ਐਸੀਆਂ ਕਿ Jaani ਖੁੱਭ ਗਿਆ
ਵੇਖ ਕੇ ਤੈਨੂੰ ਸੱਜਣਾ, ਪਾਣੀ ਵੀ ਡੁੱਬ ਗਿਆ
ਵੇਖ ਕੇ ਤੈਨੂੰ ਪਾਣੀ ਪਾਣੀ ਵਿੱਚ ਰੁੜ੍ਹ ਗਿਆ
ਹੋ, ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ
ਮੈਂ ਪਾਗਲ ਬਣਨੇ ਦੀ ਹਾਂ ਦਹਿਲੀਜ਼ 'ਤੇ
ਹੋ, ਤੇਰੇ ਹੱਥ ਲੱਗ ਗਏ ਮੇਰੀ ਕਮੀਜ਼ 'ਤੇ
Written by: B. Praak, Jaani