Lyrics
ਤੂੰ ਵਾਅਦਾ ਕੀਤਾ ਸੀ ਕਿ ਜਿੰਦ ਤੇਰੀ ਖੁਸ਼ੀਆਂ ਨਾਲ ਭਰ ਦਊਂ
ਤੂੰ ਆਖਦਾ ਹੁੰਦਾ ਸੀ ਕਿ ਚੰਨ ਤੇਰੇ ਪੈਰਾਂ ਵਿੱਚ ਧਰ ਦਊਂ
ਨਾ ਤੂੰ ਵਾਅਦਾ ਪੂਰਾ ਕੀਤਾ, ਨਾ ਤੂੰ ਚੰਨ ਹੀ ਲੈ ਆਇਆ
ਮੇਰੇ ਕਮਲ਼ੇ ਦਿਲ ਨੂੰ ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ?
ਕੀ ਦੱਸ ਮਜਬੂਰੀ ਪੈ ਗਈ ਆ?
ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
ਕੈਸੀ ਇਹ ਦੂਰੀਆਂ? ਕੋਈ ਹੱਲ ਹੀ ਨਹੀਂ
ਅੱਜ ਵੀ ਤੂੰ ਆਇਆ ਨਾ, ਤੂੰ ਆਉਣਾ ਕੱਲ੍ਹ ਵੀ ਨਹੀਂ
ਚਿੱਠੀਆਂ ਵੀ ਪਾਈਆਂ ਮੈਂ, ਤੂੰ ਤਾਂ ਪੜ੍ਹੀਆਂ ਹੀ ਨਹੀਂ
ਕਾਹਦਾ ਇਹ ਮਿਲ਼ਨਾ ਜੇ ਗੱਲਾਂ ਕਰੀਆਂ ਹੀ ਨਹੀਂ?
ਸੋਚ-ਸੋਚ ਦਿਨ ਮੁੱਕ ਜਾਂਦੇ, ਵੇ ਤੇਰੇ ਲਾਰੇ ਨਹੀਂ ਮੁੱਕਦੇ
ਲੱਖ ਮਨਾ ਲਿਆ ਦਿਲ ਨੂੰ ਮੈਂ ਵੇ, ਮੇਰੇ ਹੰਝੂ ਨਹੀਂ ਰੁਕਦੇ
ਵੇ ਹੁਣ ਮੇਰੀ ਜਾਣ 'ਤੇ ਪੈ ਗਈ ਆ
ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
ਛੱਡ ਦਿਲਾਂ ਮੇਰਿਆ ਜੇ ਉਹਦਾ ਸਰ ਹੀ ਗਿਆ
ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ?
ਗੱਲ ਮੇਰੀ ਚੁਭੂਗੀ, ਜ਼ਰਾ ਸੁਣ ਕੇ ਤਾਂ ਜਾ
ਅੱਜ ਮੇਰੀ ਗੱਲ ਦਾ ਗੁੱਸਾ ਕਰਕੇ ਤਾਂ ਜਾ
ਦੁੱਖ ਤੇਰੇ ਸਾਰੇ ਰੱਖ ਲੈਣੇ, ਵੇ ਤੇਰੇ ਹਾਸੇ ਨਹੀਂ ਰੱਖਣੇ
Nirmaan, ਤੇਰੇ ਮੈਂ ਦਿੱਤੇ ਹੋਏ ਦਿਲਾਸੇ ਨਹੀਂ ਰੱਖਣੇ
ਨਾ ਤੇਰੇ ਲਈ ਜ਼ਰੂਰੀ ਰਹਿ ਗਈ ਆ
ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ
Written by: Gold Boy, Goldboy, Nirmaan