Similar Songs
Credits
PERFORMING ARTISTS
Sucha Yaar
Performer
COMPOSITION & LYRICS
Sucha Yaar
Songwriter
13th Symphony
Arranger
PRODUCTION & ENGINEERING
13th Symphony
Producer
Lyrics
ਗੂਹੜੇ-ਗੂਹੜੇ ਰੰਗ ਹੋ ਗਏ
ਕਿੰਨੇ ਸੋਹਣੇ, ਕਿੰਨੇ ਦਿਨ-ਰਾਤ ਵੇ
ਕੀ-ਕੀ ਇਸ਼ਕ਼ ਕਮਾਲ ਕਰੂਗਾ
Suche Yaara ਇਹ ਤਾਂ ਸ਼ੁਰੂਆਤ ਵੇ
ਵੈਸੇ ਲੱਭਣੀ ਨਹੀਂ ਜੋੜੀ ਸੱਚੀ ਸਾਡੇ ਮੇਚ ਦੀ
ਓਦੇਂ ਦਾ ਵੇ ਸ਼ੀਸ਼ਾ ਹੁਣ ਬਾਹਲ਼ਾ ਵੇਖਦੀ
Right ਨਾ ਊਂ ਲੱਗੇ ਬਸ ਤੇਰੇ ਨਾਲ ਜੀਅ
ਐਦੂ ਉੱਤੇ ਹੋਰ ਮੇਰੀ ਜਾਨ ਦੱਸ ਕੀ?
ਵੇ ਕੋਲੇ ਵਾਂਗੂ ਲਾਲ ਹੋ ਗਈ ਆਂ
ਤੂੰ ਕਾਹਦਾ ਪਿਆਰ ਨਾ' ਗੱਲ੍ਹਾਂ ਨੂੰ ਹੱਥ ਲਾਇਆ
ਵੇ ਸਿਰਾ ਲੱਗ ਗਿਆ, ਤੂੰ ਜ਼ਿੰਦਗੀ 'ਚ ਆਇਆ
ਵੇ ਸਿਰਾ ਲੱਗ ਗਿਆ, ਤੂੰ ਜ਼ਿੰਦਗੀ 'ਚ ਆਇਆ
ਜਿਹਦੀ ਅੱਖ ਦੇ ਨਾ ਮੇਚ ਕੋਈ ਵੇ
ਕੁੜੀ ਤੇਰਿਆਂ ਇਸ਼ਾਰਿਆਂ 'ਤੇ ਨੱਚਦੀ
ਜਿਹਦੇ ਹੁਸਨ 'ਤੇ ਮਰੇ ਸਾਰਾ ਸ਼ਹਿਰ ਵੇ
ਉਹ ਨਹੀਂ ਹੁਣ ਤੇਰੇ ਬਿਨਾਂ ਬੱਚਦੀ
ਦੂਰ ਦੁਨੀਆਂ ਤੇ ਹੋਇਆ ਤੂੰ close, ਸੋਹਣਿਆਂ
ਵੇ ਨਾ chocolate ਮੰਗਾਂ ਤੇ ਨਾ Rose, ਸੋਹਣਿਆਂ
ਐਦੋਂ ਵੱਧ ਦੱਸ ਤੈਨੂੰ ਚਾਹਵਾਂ ਵੱਧ ਕੀ?
ਤੇਰਾ ਨਾਮ ਹੀ ਨਾ ਲੈਣ, ਕੀ ਮਜ਼ਾਲ ਸਾਹਾਂ ਦੀ?
ਅੱਖਾਂ ਦੇ ਵਿੱਚੋਂ ਤੂੰ ਬੋਲਦਾ, ਵੇ ਮੈਂ ਜਦੋਂ-ਜਦੋਂ ਸੁਰਮਾ ਏ ਪਾਇਆ
ਵੇ ਸਿਰਾ ਲੱਗ ਗਿਆ, ਤੂੰ ਜ਼ਿੰਦਗੀ 'ਚ ਆਇਆ
ਵੇ ਸਿਰਾ ਲੱਗ ਗਿਆ, ਤੂੰ ਜ਼ਿੰਦਗੀ 'ਚ ਆਇਆ
ਹੋ, ਦਿਲ ਮੰਗਦਾ ਏ time ਕੋਲ਼ੇ ਬਹਿਣ ਨੂੰ
ਕੋਕਾ ਮੰਗਦਾ ਨਿਸ਼ਾਨੀ ਨੱਕ ਤਿੱਖਾ ਵੇ
ਹੋ, ਪਤਾ ਆਪ ਨੂੰ ਹੋਇਆ ਤਾਂ ਸੱਚੀ ਲੱਗਿਆ
ਹੁੰਦਾ ਇਸ਼ਕ ਐ ਗੁੜ ਨਾਲੋਂ ਮਿੱਠਾ ਵੇ
ਗ਼ਮ-ਗੁੰਮ ਸਾਰੇ ਕਿਤੇ ਲੁੱਕ-ਲੁਕ ਗਏ
ਅੱਖਾਂ ਵਿੱਚੋਂ ਹੰਝੂ ਜਿਵੇਂ ਮੁੱਕ-ਮੁਕ ਗਏ
ਚੱਲ ਮੇਰਾ ਹੀ ਐ ਉਂਝ ਬਾਹਲ਼ਾ ਜਿੱਦੀ ਬੜਾ ਏ
ਇਹ ਵੀ ਜਾਣਦੀ ਆਂ anytime ਨਾਲ਼ ਖੜ੍ਹਾ ਏ
ਵੇ Suche Yaara ਸੱਚੀ ਆਖ਼ਦੀ, "ਮੈਨੂੰ ਕਰਨਾ ਵੀ ਪਿਆਰ ਤੂੰ ਸਿਖਾਇਆ"
ਵੇ ਸਿਰਾ ਲੱਗ ਗਿਆ, ਤੂੰ ਜ਼ਿੰਦਗੀ 'ਚ ਆਇਆ
ਵੇ ਸਿਰਾ ਲੱਗ ਗਿਆ, ਤੂੰ ਜ਼ਿੰਦਗੀ 'ਚ ਆਇਆ
(ਤੂੰ ਜ਼ਿੰਦਗੀ 'ਚ ਆਇਆ)
(ਤੂੰ ਜ਼ਿੰਦਗੀ 'ਚ ਆਇਆ)
Written by: Sucha Yaar