Music Video

Khokhe (Official Video) Mankirt Aulakh | Pranjal Dahiya | Simar Kaur | Punjabi Song
Watch Khokhe (Official Video) Mankirt Aulakh | Pranjal Dahiya | Simar Kaur | Punjabi Song on YouTube

Featured In

Credits

PERFORMING ARTISTS
Mankirt Aulakh
Mankirt Aulakh
Performer
Simar Kaur
Simar Kaur
Performer
COMPOSITION & LYRICS
Saheb
Saheb
Songwriter

Lyrics

ਸੀ ਜਦੋਂ ਪੱਟਣੀ ਖੇਖਣ ਲੱਖ ਕਰਦਾ ਸੀ
ਹੁਣ ਕਾਹਤੋਂ ਭੁੱਲ ਗਿਆ track ਵੇ?
ਵੇ ਤੇਰੀ money ਦਾ ਤਾਂ ਜਾਣਦੀ ਸੀ
ਪਤਾ ਨਹੀਂ ਸੀ ਜੱਟਾ ਤੇਰਾ ਦਿਲ ਵੀ black ਵੇ
ਹੋ, ਪਾਇਆ ਅੱਜ ਦੱਸੋ ਰੌਲ਼ਾ ਕਿਹੜੀ ਗੱਲ ਦਾ
ਕੀ ਦੱਸੋ ਸਰਕਾਰ ਮਿਲ਼ਿਐ
ਖੋਖੇ ਤਾਂ ਬਥੇਰੀ ਵਾਰੀ ਮਿਲਦੇ
ਵੇ ਕੋਕਾ ਪਹਿਲੀ ਵਾਰ ਮਿਲ਼ਿਐ
ਤੈਥੋਂ ਜੱਟਾ ਸੀ ਪਿਆਰ ਬਸ ਮਿਲ਼ਿਆ
ਵੇ ਧੋਖਾ ਪਹਿਲੀ ਵਾਰ ਮਿਲ਼ਿਐ
ਹੋ, ਜਾਨੇ, ਸ਼ੁਕਰ ਮਨਾਇਆ ਕਰ ਰੱਬ ਦਾ
ਨੀ ਕੋਕੇ ਜਿਹਾ ਯਾਰ ਮਿਲ਼ਿਐ
ਜਿੰਦੇ, ਕਰਮਾਂ 'ਚ ਹੁੰਦਾ ਨਹੀਓਂ ਸਭ ਦੇ
ਜਿੱਦਾਂ ਦਾ ਤੈਨੂੰ ਯਾਰ ਮਿਲ਼ਿਐ
ਨੀ ਜਿਹੜਾ ਤੈਨੂੰ ਯਾਰ ਮਿਲ਼ਿਐ
(ਨੀ ਜਿਹੜਾ ਤੈਨੂੰ ਯਾਰ ਮਿਲ਼ਿਐ)
ਵੇ ਮੇਰੀ ਸੌਕਣ ਬਿਠਾ ਕੇ ਪੱਕੀ ਰੱਖਦਾ
ਤੂੰ ਜੱਟਾ, seat ਖੱਬੀ ਦੇ ਉੱਤੇ
ਵੇ ਮੇਰੇ ਸੂਟਾਂ ਦੇ ਤਾਂ ਨੱਗ ਜੜਵਾਵੇ ਨਾ
ਜੜਾਈ ਫ਼ਿਰੇ ਡੱਬੀ ਦੇ ਉੱਤੇ
ਨੀ ਇਹ ਸੌਕਣ ਹੀ ਰਾਖੀ ਕਰਦੀ ਐ ਯਾਰ ਦੀ
ਗੋਲ਼ੀ ਲੰਘ ਜਾਂਦੀ ਹੁਣ ਨੂੰ ਤਾਂ ਆਰ-ਪਾਰ ਦੀ
ਹੋ, ਲਾ ਕੇ ਮੱਥੇ ਨਾ' ਬਿਠਾ ਦਊਂ ਪੱਕਾ ਘਰੇ ਦਰਜੀ
ਰੱਖ ਲੱਭ ਕੇ design, ਕੇਰਾਂ phone ਮਾਰ ਦਈਂ
ਰਹਿ ਗਈ ਡੱਬੀ ਓਹ gift ਕਰੀ Saheb ਨੇ
ਨੀ ਨਵਾਂ ਇੱਕ ਯਾਰ ਮਿਲ਼ਿਐ
ਖੋਖੇ ਤਾਂ ਬਥੇਰੀ ਵਾਰੀ ਮਿਲਦੇ
ਵੇ ਕੋਕਾ ਪਹਿਲੀ ਵਾਰ ਮਿਲ਼ਿਐ
ਤੈਥੋਂ ਜੱਟਾ ਸੀ ਪਿਆਰ ਬਸ ਮਿਲ਼ਿਆ
ਵੇ ਧੋਖਾ ਪਹਿਲੀ ਵਾਰ ਮਿਲ਼ਿਐ
ਹੋ, ਜਾਨੇ, ਸ਼ੁਕਰ ਮਨਾਇਆ ਕਰ ਰੱਬ ਦਾ
ਨੀ ਕੋਕੇ ਜਿਹਾ ਯਾਰ ਮਿਲ਼ਿਐ
ਜਿੰਦੇ, ਕਰਮਾਂ 'ਚ ਹੁੰਦਾ ਨਹੀਓਂ ਸਭ ਦੇ
ਜਿੱਦਾਂ ਦਾ ਤੈਨੂੰ ਯਾਰ ਮਿਲ਼ਿਐ
ਨੀ ਜਿਹੜਾ ਤੈਨੂੰ ਯਾਰ ਮਿਲ਼ਿਐ
(ਨੀ ਜਿਹੜਾ ਤੈਨੂੰ ਯਾਰ ਮਿਲ਼ਿਐ)
ਇੱਕ ਤੇਰੇ ਵੈਲ ਉੱਤੋਂ ਬੇਬੇ ਦੀਆਂ ਝਿੜਕਾਂ ਵੇ
ਮੁੱਕ ਚੱਲੀ ਤੇਰੀਆਂ, ਹਾਏ, ਰੱਖਦੀਆਂ ਬਿੜਕਾਂ ਵੇ
ਜਲ ਵੀ ਕਰਾਕੇ ਲੈਕੇ ਆਵਾਂ ਮੰਜੀ ਸਾਹਿਬ ਤੋਂ
ਉਠ ਕੇ ਸਵੇਰੇ ਤੇਰੀ ਗੱਡੀ ਵਿੱਚ ਛਿੜਕਾਂ ਵੇ
ਸਾਡੀ ਜਿੱਥੇ-ਕਿੱਥੇ ਫਸ ਗਈ ਗਰਾਰੀ, ਬੱਲੀਏ
ਦੇਖੀਂ ਕਿਹੜੇ ਲੋਟ ਚੜ੍ਹਦੀ ਖ਼ੁਮਾਰੀ, ਬੱਲੀਏ
ਹੋ, ਦੱਸ ਕੇਡੀ ਕੁ ਆ ਗੱਲ ਕੋਕੇ-ਕੂਕੇ ਦੀ, ਰਕਾਨੇ
ਹੀਰਾ-ਸੋਨੇ 'ਚ ਮੜ੍ਹਾ ਦਿਆਂਗੇ ਸਾਰੀ, ਬੱਲੀਏ
ਵੇ ਤੈਨੂੰ ਸਭ ਦੱਸ ਦਿਲ ਦਿੱਤਾ, ਸੋਹਣਿਆ
ਵੇ ਹੋਕੇ ਟੋਟੇ ਚਾਰ ਮਿਲ਼ਿਐ
ਹੋ, ਜਾਨੇ, ਸ਼ੁਕਰ ਮਨਾਇਆ ਕਰ ਰੱਬ ਦਾ
ਨੀ ਕੋਕੇ ਜਿਹਾ ਯਾਰ ਮਿਲ਼ਿਐ
ਜਿੰਦੇ, ਕਰਮਾਂ 'ਚ ਹੁੰਦਾ ਨਹੀਓਂ ਸਭ ਦੇ
ਜਿੱਦਾਂ ਦਾ ਤੈਨੂੰ ਯਾਰ ਮਿਲ਼ਿਐ
ਖੋਖੇ ਤਾਂ ਬਥੇਰੀ ਵਾਰੀ ਮਿਲਦੇ
ਵੇ ਕੋਕਾ ਪਹਿਲੀ ਵਾਰ ਮਿਲ਼ਿਐ
ਤੈਥੋਂ ਜੱਟਾ ਸੀ ਪਿਆਰ ਬਸ ਮਿਲ਼ਿਆ
ਵੇ ਧੋਖਾ ਪਹਿਲੀ ਵਾਰ ਮਿਲ਼ਿਐ
(ਧੋਖਾ ਪਹਿਲੀ ਵਾਰ ਮਿਲ਼ਿਐ)
ਵੇ ਸੁੰਨ ਜਿਹਾ ਹੋਕੇ ਲੰਘ ਜਾਂਦੈ ਰੋਜ਼ ਤੜਕੇ
ਓ, ਸੁੰਨੀ ਤੇਰੀ ਰੱਖੀ ਹੋਵੇ ਬਾਂਹ ਦੱਸਦੇ
ਵੇ ਤੈਨੂੰ ਸੋਹਣਿਆ, ਵੇ ਪੇਸ਼ੀਆਂ ਤੋਂ ਵਿਹਲ ਨਾ ਮਿਲ਼ੇ
ਕੋਈ ਕਮੀ-ਪੇਸ਼ੀ ਰਹਿੰਦੀ ਹੋਵੇ ਤਾਂ ਦੱਸਦੇ
ਵੇ ਤੇਰੇ sidebag ਦੀ front zip ਦੇ
ਵੇ ਜੱਟਾ, ਵਿਚਕਾਰ ਮਿਲ਼ਿਐ
ਹੋ, ਜਾਨੇ, ਸ਼ੁਕਰ ਮਨਾਇਆ ਕਰ ਰੱਬ ਦਾ
ਨੀ ਕੋਕੇ ਜਿਹਾ ਯਾਰ ਮਿਲ਼ਿਐ
ਜਿੰਦੇ, ਕਰਮਾਂ 'ਚ ਹੁੰਦਾ ਨਹੀਓਂ ਸਭ ਦੇ
ਜਿੱਦਾਂ ਦਾ ਤੈਨੂੰ ਯਾਰ ਮਿਲ਼ਿਐ
ਖੋਖੇ ਤਾਂ ਬਥੇਰੀ ਵਾਰੀ ਮਿਲਦੇ
ਵੇ ਕੋਕਾ ਪਹਿਲੀ ਵਾਰ ਮਿਲ਼ਿਐ
ਤੈਥੋਂ ਜੱਟਾ ਸੀ ਪਿਆਰ ਬਸ ਮਿਲ਼ਿਆ
ਵੇ ਧੋਖਾ ਪਹਿਲੀ ਵਾਰ ਮਿਲ਼ਿਐ
Written by: Saheb
instagramSharePathic_arrow_out