Lyrics
ਚਲੋ, ਮਾਰੀਏ ਫੁਕਰੀ (ਹਾਂ, ਹਾਏ, ਹੋ)
ਕਰਨਾ ਕੀ ਸੀ?
ਗਲ਼ੀਆਂ 'ਚ ਬੜਾ ਐ ਹਨੇਰਾ, ਮੇਰੀ ਜਾਂ
ਦੱਸ ਮੈਨੂੰ ਕਿੱਥੇ ਘਰ ਤੇਰਾ, ਮੇਰੀ ਜਾਂ
ਤੇਰੇ ਦਿਲ 'ਤੇ ਮੈਂ ਲਾਉਣਾ ਐ ਨੀ ਡੇਰਾ, ਮੇਰੀ ਜਾਂ
ਜੇ ਤੂੰ ਸੱਪਣੀ ਤੇ ਮੈਂ ਵੀ ਆਂ ਸਪੇਰਾ, ਮੇਰੀ ਜਾਂ
ਐਵੇਂ whiskey ਦੇ peg ਜਿਹੇ ਨਾ ਲਾਇਆ ਕਰ ਤੂੰ
ਕਦੇ ਮੱਖਣ-ਮਲ਼ਾਈ ਵੀ ਤੇ ਖਾਇਆ ਕਰ ਤੂੰ
Jean ਵਾਲ਼ੀਏ, ਪੰਜਾਬੀ ਸੂਟ ਪਾਇਆ ਕਰ ਤੂੰ
ਮੇਰੇ ਸੁਪਨੇ 'ਚ ਗੇੜੀ-ਸ਼ੇੜੀ ਲਾਇਆ ਕਰ ਤੂੰ
(ਹਾਂ, ਹਾਏ)
ਤੱਕਣੇ ਦਾ ਤੈਨੂੰ ਮੈਨੂੰ ਚਾਹ ਚੜ੍ਹਿਆ
ਚਾਹ ਚੜ੍ਹਿਆ ਤੇ ਨਾਲ਼ੇ ਸਾਹ ਚੜ੍ਹਿਆ
ਡਰ ਗਈ ਮੈਂ ਰਾਤੀ ੨:੪੫ ਵਜੇ ਵੇ
ਵੇ ਤੂੰ ਮੇਰੇ ਕਮਰੇ 'ਚ ਆ ਵੜ੍ਹਿਆ
(ਦੱਸ-ਦੱਸ), ਵੇ ਦੱਸ ਕਾਹਤੋਂ ਪੈਰ ਰੱਖੀ ਜਾਨੈ ਸੱਪ 'ਤੇ
ਤੂੰ ਛੱਤ ਮੇਰੀ ਆਇਆ ਨੌ-ਨੌ ਛੱਤਾਂ ਟੱਪ ਕੇ
ਫ਼ੇਰ ਨਾ ਕਹੀਂ ਕਿ ਤੇਰਾ ਮੋਰ ਬਣਿਆ
ਮੇਰੇ ਪਿੰਡ ਦੀ ਮੁੰਡੀਰ੍ਹ ਤੈਨੂੰ ਲੈ ਜਾਊ ਚੱਕ ਕੇ
ਐਰੇ-ਗੈਰੇ ਕਿਸੇ ਦੀ ਨਾ ਗੱਲ ਗੌਲ਼ਦੀ
ਚੀਕ ਮੈਂ ਕਢਾਈ ਰੱਖਦੀਆਂ Ford ਦੀ
ਵੇ ਮੇਰੇ ਵਾਰੇ ਆਖਦੇ ਜੋ, ਸਹੀ ਆਖਦੇ
ਮੈਂ ਮਹੀਨੇ ਵਿੱਚ ੯੦-੯੦ ਦਿਲ ਤੋੜਦੀ
(ਹਾਂ, ਹਾਏ, ਹਾਂ, ਹਾਏ)
(ਮਹੀਨੇ ਵਿੱਚ ੯੦-੯੦ ਦਿਲ ਤੋੜਦੀ)
ਗੱਲ ਕਹਿਣੀ ਇੱਕ, ਇਹਨਾਂ ਮੁੰਡਿਆਂ ਤੋਂ ਬਚ
ਗੋਰਾ-ਗੋਰਾ ਰੰਗ ਤੇਰਾ, ਹੁਸਨ ਐ ਕੱਚ
ਝੂਠ ਨਹੀਂ ਮੈਂ ਬੋਲ਼ਦਾ, ਨੀ ਬੋਲ਼ਦਾ ਆਂ ਸੱਚ
ਨਾ ਤੂੰ ਗ਼ੈਰਾਂ ਨਾਲ਼ ਨੱਚ, ਮੇਰਾ ਦਿਲ ਜਾਂਦਾ ਮੱਚ
ਦੱਸ ਕੀ ਐ ਮਸਲਾ, ਚੱਕਦਾ ਨਹੀਂ ਅਸਲਾ
ਮੁੱਕਿਆਂ ਨਾ' ਤੋੜ ਦੇਵਾਂ ਵੈਰੀਆਂ ਦੀ ਪਸਲਾਂ
ਥੋੜ੍ਹਾ ਜਿਹਾ ਹੱਸ ਲਾ, ਦਿਲ ਵਾਲ਼ੀ ਦੱਸ ਲਾ
ਨਾਗਣੇ, ਜੇ ਡੱਸਣਾ, ਨੀ ਜੋਗੀਆਂ ਨੂੰ ਡੱਸ ਲਾ
(ਹਾਂ, ਹਾਏ, ਹੋ)
ਕਰਨਾ ਕੀ ਸੀ?
ਵੇ ਥੋੜ੍ਹਾ ਦੂਰ-ਦੂਰ ਜਾਈਂ, ਮੈਨੂੰ ਡਰ ਲਗਦੈ
ਨਾ ਤੂੰ ਬੱਤੀਆਂ ਬੁਝਾਈਂ, ਮੈਨੂੰ ਡਰ ਲਗਦੈ
ਚੋਰੀ-ਚੋਰੀ, ਚੋਰੀ-ਚੋਰੀ peg, ਸਾਗਰਾ
ਮੇਰੀ Coke 'ਚ ਨਾ ਪਾਈਂ, ਮੈਨੂੰ ਡਰ ਲਗਦੈ
ਤੈਨੂੰ ਨਸ਼ੇ ਵਿੱਚ ਕਰਨੇ ਦੀ ਲੋੜ ਨਹੀਂ ਕੋਈ
ਜੱਟ ਵਰਗੀ ਵੀ ਦੁਨੀਆ 'ਚ ਤੋੜ ਨਹੀਂ ਕੋਈ
ਮੇਰੇ ਵਰਗਾ ਤਾਂ ਹੈ ਨਹੀਂ ਕੋਈ ਸ਼ੇਰ ਜੱਗ 'ਤੇ
ਤੇਰੇ ਵਰਗੀ ਵੀ ਹੈ ਨਹੀਂ ਇੱਥੇ ਮੋਰਨੀ ਕੋਈ
(ਤੇਰੇ ਵਰਗੀ ਵੀ ਹੈ ਨਹੀਂ ਇੱਥੇ ਮੋਰਨੀ ਕੋਈ)
(ਹਾਂ, ਹਾਏ, ਹੋ)
(ਤੇਰੇ ਵਰਗੀ ਵੀ ਹੈ ਨਹੀਂ ਇੱਥੇ ਮੋਰਨੀ ਕੋਈ)
ਰਾਹ ਮੇਰਾ ਰੋਕਦਾ ਐ, ਟਲ਼ ਜਾ, ਸੋਹਣਿਆ
ਮੈਂ ਨਹੀਂ ਪਿਆਰ ਤੈਨੂੰ ਕਰਦੀ
ਰਹਿ ਮੈਥੋਂ ਦੂਰ, ਮੈਨੂੰ ਆਖਦੇ ਨੇ ਹੂਰ ਵੇ ਸਾਰੇ ਅੰਬਰਸਰ ਦੀ
ਰਹਿ ਮੈਥੋਂ ਦੂਰ, ਮੈਨੂੰ ਆਖਦੇ ਨੇ ਹੂਰ ਵੇ ਸਾਰੇ ਅੰਬਰਸਰ ਦੀ
(ਅੰਗ-ਅੰਗ), ਅੰਗ, ਤੇਰਾ ਅੰਗ ਗੰਨੇ ਦੀਆਂ ਪੋਰੀਆਂ
ਤੇਰੇ ਲਈ ਲੈ ਆਇਆ ਝਾਂਜਰਾਂ ਦੀ ਜੋੜੀਆਂ
ਪੱਟ ਲੈਣ ਦੇ ਨੀ ਤੇਰੀ ਗੱਲ੍ਹਾਂ ਗੋਰੀਆਂ
ਨੀ ਤੂੰ ਨੱਚਦੀ ਐ ਜਦੋਂ ਨੱਚਦੀਆਂ ਘੋੜੀਆਂ
ਐਵੇਂ whiskey ਦੇ peg ਜਿਹੇ ਨਾ ਲਾਇਆ ਕਰ ਤੂੰ
ਕਦੇ ਮੱਖਣ-ਮਲ਼ਾਈ ਵੀ ਤੇ ਖਾਇਆ ਕਰ ਤੂੰ
Jean ਵਾਲ਼ੀਏ, ਪੰਜਾਬੀ ਸੂਟ ਪਾਇਆ ਕਰ ਤੂੰ
ਮੇਰੇ ਸੁਪਨੇ 'ਚ ਗੇੜੀ-ਸ਼ੇੜੀ ਲਾਇਆ ਕਰ ਤੂੰ
ਵੇ ਦੱਸ ਕਾਹਤੋਂ ਪੈਰ ਰੱਖੀ ਜਾਨੈ ਸੱਪ 'ਤੇ
ਤੂੰ ਛੱਤ ਮੇਰੀ ਆਇਆ ਨੌ-ਨੌ ਛੱਤਾਂ ਟੱਪ ਕੇ
ਫ਼ੇਰ ਨਾ ਕਹੀਂ ਕਿ ਤੇਰਾ ਮੋਰ ਬਣਿਆ
ਮੇਰੇ ਪਿੰਡ ਦੀ ਮੁੰਡੀਰ੍ਹ ਤੈਨੂੰ ਲੈ ਜਾਊ ਚੱਕ ਕੇ
(ਹਾਂ, ਹਾਏ, ਹੋ)
Written by: Hunny Bunny, Sagar