Lyrics

ਤੇਰੀ ਹਰ ਗੱਲ ਮੈਂ ਕੁਛ ਇਸ ਤਰ੍ਹਾਂ ਮਾਣੀ ਪਾਣੀ ਨੂੰ ਛੂਹ ਕੇ ਜਿਓਂ ਲੰਘਦੇ ਪਾਣੀ ਤੇਰੀ ਹਰ ਗੱਲ ਮੈਂ ਕੁਛ ਇਸ ਤਰ੍ਹਾਂ ਮਾਣੀ ਪਾਣੀ ਨੂੰ ਛੂਹ ਕੇ ਜਿਓਂ ਲੰਘਦੇ ਪਾਣੀ ਅੱਗ ਵਿੱਚ ਜਿਓਂ ਰਚ ਜਾਵੇ ਅੱਗ ਦਾ ਕਤਰਾ ਰੂਹਾਂ ਦੇ ਮਿਲਦੇ ਜਿਓਂ ਰੂਹ ਦੇ ਹਾਣੀ ਤੇਰੀ ਹਰ ਗੱਲ ਮੈਂ ਕੁਛ ਇਸ ਤਰ੍ਹਾਂ ਮਾਣੀ ਪਾਣੀ ਨੂੰ ਛੂਹ ਕੇ ਜਿਓਂ ਲੰਘਦੇ ਪਾਣੀ ਤੇਰੇ ਨੈਣੀਂ ਡੁੱਬਣ ਦੇ ਲਈ ਕਿੰਨੀਆਂ ਨਦੀਆਂ ਤਰਨੀਆਂ ਪਈਆਂ ਚੁੱਪ ਦੀ ਤਹਿ ਤੱਕ ਪਹੁੰਚਣ ਦੇ ਲਈ ਕਿੰਨੀਆਂ ਗੱਲਾਂ ਕਰਨੀਆਂ ਪਈਆਂ ਤੈਨੂੰ ਮਿਲ ਕੇ ਕੋਈ ਵਿੱਸਰੀ ਹੋਈ ਕਵਿਤਾ ਅੱਜ ਮੈਂ ਆਪਣੇ ਸਿਰ 'ਤੇ ਤਾਣੀ ਤੇਰੀ ਹਰ ਗੱਲ ਮੈਂ ਕੁਛ ਇਸ ਤਰ੍ਹਾਂ ਮਾਣੀ ਪਾਣੀ ਨੂੰ ਛੂਹ ਕੇ ਜਿਓਂ ਲੰਘਦੇ ਪਾਣੀ ਅੱਗ ਵਿੱਚ ਜਿਓਂ ਰਚ ਜਾਵੇ ਅੱਗ ਦਾ ਕਤਰਾ ਰੂਹਾਂ ਦੇ ਮਿਲਦੇ ਜਿਓਂ ਰੂਹ ਦੇ ਹਾਣੀ ਤੇਰੀ ਹਰ ਗੱਲ ਮੈਂ ਕੁਛ ਇਸ ਤਰ੍ਹਾਂ ਮਾਣੀ ਪਾਣੀ ਨੂੰ ਛੂਹ ਕੇ ਜਿਓਂ ਲੰਘਦੇ ਪਾਣੀ ਮੈਂ ਆਪਣੇ ਗੀਤਾਂ ਦੀ ਬਸਤੀ ਦੇ ਵਿੱਚ 'ਕੱਲਾ-'ਕਹਿਰਾ ਰਹਿੰਦਾ ਹਾਲੇ ਤੱਕ ਮੈਂ ਲਿਖ ਨਈਂ ਸਕਿਆ ਦਰਦ ਜੋ ਦਿਲ ਵਿੱਚ ਗਹਿਰਾ ਰਹਿੰਦਾ ਮੈਂ ਓਸ ਰੇਤੇ ਦਾ ਘਰ ਇੱਕ ਬਣਾਇਆ ਲੰਘਿਆ ਜੋ ਸੀ ਤੇਰੇ ਪੈਰਾਂ ਥਾਣੀ ਤੇਰੀ ਹਰ ਗੱਲ ਮੈਂ ਕੁਛ ਇਸ ਤਰ੍ਹਾਂ ਮਾਣੀ ਪਾਣੀ ਨੂੰ ਛੂਹ ਕੇ ਜਿਓਂ ਲੰਘਦੇ ਪਾਣੀ ਅੱਗ ਵਿੱਚ ਜਿਓਂ ਰਚ ਜਾਵੇ ਅੱਗ ਦਾ ਕਤਰਾ ਰੂਹਾਂ ਦੇ ਮਿਲਦੇ ਜਿਓਂ ਰੂਹ ਦੇ ਹਾਣੀ ਤੇਰੀ ਹਰ ਗੱਲ ਮੈਂ ਕੁਛ ਇਸ ਤਰ੍ਹਾਂ ਮਾਣੀ ਪਾਣੀ ਨੂੰ ਛੂਹ ਕੇ ਜਿਓਂ ਲੰਘਦੇ ਪਾਣੀ ਗੁਫਾਵਾਂ 'ਚ ਵੜ ਕੇ ਸਮਾਧੀ ਨੀ ਲਾਈ ਮੈਂ ਕਿਸੇ ਮੰਤਰ ਦਾ ਜਾਪ ਨੀ ਕੀਤਾ ਅਚਾਨਕ ਹੀ ਹੋਇਆ, ਇਹ ਜੋ ਕੁਝ ਵੀ ਹੋਇਆ ਸੱਚ ਦੱਸਦਾ ਮੈਂ, ਕੁਝ ਆਪ ਨੀ ਕੀਤਾ ਦੀਦ ਤੇਰੀ ਫਲ਼-ਫੁੱਲ ਲਾਏ ਝੁਕ ਗਈ ਮੇਰੀ ਮੈਂ ਦੀ ਟਾਹਣੀ ਤੇਰੀ ਹਰ ਗੱਲ ਮੈਂ ਕੁਛ ਇਸ ਤਰ੍ਹਾਂ ਮਾਣੀ ਪਾਣੀ ਨੂੰ ਛੂਹ ਕੇ ਜਿਓਂ ਲੰਘਦੇ ਪਾਣੀ ਅੱਗ ਵਿੱਚ ਜਿਓਂ ਰਚ ਜਾਵੇ ਅੱਗ ਦਾ ਕਤਰਾ ਰੂਹਾਂ ਦੇ ਮਿਲਦੇ ਜਿਓਂ ਰੂਹ ਦੇ ਹਾਣੀ ਤੇਰੀ ਹਰ ਗੱਲ ਮੈਂ ਕੁਛ ਇਸ ਤਰ੍ਹਾਂ ਮਾਣੀ ਪਾਣੀ ਨੂੰ ਛੂਹ ਕੇ ਜਿਓਂ ਲੰਘਦੇ ਪਾਣੀ
Writer(s): Harmanjeet Singh, Manpreet Singh Lyrics powered by www.musixmatch.com
instagramSharePathic_arrow_out