Credits

PERFORMING ARTISTS
Amrit Maan
Amrit Maan
Lead Vocals
MXRCI
MXRCI
Lead Vocals
COMPOSITION & LYRICS
Amrit Maan
Amrit Maan
Songwriter

Lyrics

Mxrci!
ਮਹਫ਼ਿਲਾਂ 'ਚ ਬਹਿ ਕੇ ਗੱਪ ਮਾਰਦੇ ਨਹੀਂ
ਜਿੱਤਣੇ ਆਏ ਆਂ, ਅਸੀਂ ਹਾਰਦੇ ਨਹੀਂ
ਇੱਕ ਗੱਲ ਸਾਡੇ ਬਾਰੇ ਸੁਣੀ ਹੋਣੀ ਐ
ਬੇਬੇ ਦੇ ਆਂ ਪੁੱਤ, ਕਿਸੇ ਨਾਰ ਦੇ ਨਹੀਂ
ਇੱਕ ਜਿੰਮੇਵਾਰੀ ਮੇਰੀ ਦੂਰ ਕਰ ਗਏ
ਲੋਕਾਂ ਨੂੰ ਵੀ ਆਪੇ ਮਜਬੂਰ ਕਰ ਗਏ
ਮੇਰੇ ਬਾਰੇ negative ਬੋਲ਼ਦੇ ਸੀ ਜੋ
ਬੋਲ਼-ਬੋਲ਼ ਮੈਨੂੰ ਮਸ਼ਹੂਰ ਕਰ ਗਏ
ਹਰ ਮਾੜੇ time ਲਈ scheme ਰੱਖੀ ਐ
Lobby ਵਿੱਚ ਬਹਿਣ ਨੂੰ cream ਰੱਖੀ ਐ
ਰੱਖਿਆ ਨੀ ਆਸ਼ਕ਼ੀ 'ਤੇ ਜ਼ੋਰ ਜੱਟ ਨੇ
ਰੱਖੀ ਐ ਤਾਂ gym ਦੀ routine ਰੱਖੀ ਐ
ਓ, ਹਕ਼ ਦੀ ਮੈਂ ਖਾਵਾਂ, ਚਾਹੇ ਥੋੜੀ ਹੀ ਹੋਵੇ
ਫ਼ਿਰ ਭਾਵੇਂ ਜਹਿਰ ਦੀ ਉਹ ਪੁੜੀ ਹੀ ਹੋਵੇ
End ਤਕ ਕਰੂਗੀ ਪਿਆਰ ਮੇਰਾ ਜੋ
ਜਿੱਦੇਂ ਬੱਚਾ ਹੋਇਆ ਮੇਰੇ ਕੁੜੀ ਹੀ ਹੋਵੇ
ਸਿਰ ਉੱਤੇ ਹੱਥ ਸਦਾ ਰੱਖੀਂ, ਮਾਲਕਾ
ਮਾੜੇ ਕੰਮਾਂ ਕੋਲ਼ੋਂ ਮੈਨੂੰ ਡੱਕੀਂ, ਮਾਲਕਾ
ਦੁਨੀਆ ਮੈਂ ਭਾਵੇਂ ਇਹ ਸਾਰੀ ਜਿੱਤ ਲਾਂ
ਮੈਨੂੰ ਮੇਰੇ ਬਾਪੂ ਕੋਲ਼ੇ ਰੱਖੀਂ, ਮਾਲਕਾ
ਓ, ਸਿਰ ਉੱਤੇ ਹੱਥ ਸਦਾ ਰੱਖੀਂ, ਮਾਲਕਾ
ਮਾੜੇ ਕੰਮਾਂ ਕੋਲ਼ੋਂ ਮੈਨੂੰ ਡੱਕੀਂ, ਮਾਲਕਾ
ਦੁਨੀਆ ਮੈਂ ਭਾਵੇਂ ਇਹ ਸਾਰੀ ਜਿੱਤ ਲਾਂ
ਮੈਨੂੰ ਮੇਰੇ ਬਾਪੂ ਕੋਲ਼ੇ ਰੱਖੀਂ, ਮਾਲਕਾ
ਚਲਦਾ Canada ਕਹਿੰਦੇ song ਮੁੰਡੇ ਦਾ
ਸੁਣਿਆ group strong ਮੁੰਡੇ ਦਾ
King size ਜਿੰਦਗੀ ਜਿਉਣ ਵਾਲ਼ੇ ਆ
Business set lifelong ਮੁੰਡੇ ਦਾ
ਰਹਿੰਦੀ ਐ ਖ਼ਬਰ ਸਾਨੂੰ ਬੰਨੇ-ਚੰਨੇ ਦੀ
ਮਿਲ਼ੇ ਨਾ ਦਵਾਈ ਸਾਡੇ ਹੱਡ ਭੰਨੇ ਦੀ
ਗੱਭਰੂ ਦੀ ਏਦਾਂ ਆ ਚੜ੍ਹਾਈ, ਨੱਖਰੋ
Film-ਆਂ 'ਚ ਜਿਵੇਂ ਸੀ ਰਾਜੇਸ਼ ਖੰਨੇ ਦੀ
ਓ, ਟੱਪਿਆ ਤਾਂ ਹਾਲੇ ਮੁੰਡਾ 30 ਨੀ ਲੱਗਦਾ
ਉਹਦਾ "ਜੀ, ਜੀ" ਕਹਿਣ ਵਾਲ਼ਿਆਂ 'ਚ ਜੀਅ ਨੀ ਲੱਗਦਾ
End 'ਚ ਔਕਾਤ ਇੱਕੋ-ਜਿੱਕੀ ਸਭ ਦੀ
ਲੱਕੜਾਂ ਦਾ rate ਵੀ free ਨਹੀਂ ਲੱਗਦਾ
ਅੱਲ੍ਹੜਾਂ ਦਾ ਚੈਣ ਅਸੀਂ ਖੋਹ ਲੈਨੇ ਆਂ
ਵੈਰੀ ਨੂੰ ਵਿਚਾਰਾਂ ਨਾਲ਼ ਮੋਹ ਲੈਨੇ ਆਂ
ਇੱਕ ਰਾਜ਼, ਬਿੱਲੋ, ਤੈਨੂੰ ਕੱਲੀ ਨੂੰ ਪਤੈ
ਬੇਬੇ ਯਾਦ ਆਉਂਦੀ ਓਦੋਂ ਰੋ ਲੈਨੇ ਆਂ
ਕੱਲੇ ਆਲ਼ਿਆਂ ਦੇ ਪੱਲੇ ਡੰਡਾ ਈ ਹੋਊ
ਬੋਲ਼ਦੈ ਜੋ ਮੰਦਾ ਉਹਦਾ ਮੰਦਾ ਈ ਹੋਊ
ਰੱਬ ਨੇ ਅਮੀਰ ਨਾ ਗ਼ਰੀਬ ਦੇਖਣਾ
ਚੰਗੇ ਦਾ ਅਖ਼ੀਰ ਵਿੱਚ ਚੰਗਾ ਈ ਹੋਊ
Written by: Amrit Maan, MXRCI
instagramSharePathic_arrow_out