Upcoming Concerts for Gurdas Maan, Diljit Dosanjh & Jatinder Shah
Top Songs By Gurdas Maan
Similar Songs
Credits
PERFORMING ARTISTS
Gurdas Maan
Performer
Diljit Dosanjh
Performer
Jatinder Shah
Performer
COMPOSITION & LYRICS
Gurdas Maan
Lyrics
Jatinder Shah
Composer
Lyrics
ਅੱਜ ਰਾਂਝੇ ਕਿਰਾਏ ਤੇ ਲੈ-ਲੈ ਕੇ ਹੀਰਾਂ
ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ
ਇਹ ਮੱਝੀਆਂ ਚਰਾਣੀ ਕਿਧਰ ਜਾ ਰਹੀ ਹੈ?
ਇਹ ਚੜਦੀ ਜਵਾਨੀ ਕਿਧਰ ਜਾ ਰਹੀ ਹੈ?
ਇਹ ਹੁਸਨੋਂ ਦੀਵਾਨੀ ਕਿਧਰ ਜਾ ਰਹੀ ਹੈ?
ਓ ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ
ਕੰਨਾਂ ਵਿੱਚ ਕੋਕਰੂ ਤੇ ਵਾਲ਼ੀਆਂ ਵੀ ਗਈਆਂ
ਓ ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ
ਕੰਨਾਂ ਵਿੱਚ ਕੋਕਰੂ ਤੇ ਵਾਲ਼ੀਆਂ ਵੀ ਗਈਆਂ
ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ
ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ
ਚੱਲ ਪਏ ਵਲੈਤੀ ਬਾਣੇ
ਕੀ ਬਣੂ...
ਹੋ ਕੀ ਬਣੂ
ਹੋ ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆ ਦਾ (ਓ...)
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ (ਹੋ...)
ਕੀ ਬਣੂ ਦੁਨੀਆ ਦਾ (ਓ...)
ਸੱਚੇ ਬਾਦਸ਼ਾਹ ਵਾਹਿਗੁਰੂ ਜਾਣੇ (ਹੋ...)
ਕੀ ਬਣੂ ਦੁਨੀਆ ਦਾ ਹਾਏ...
ਅੱਲਾਹ ਬਿਸਮਿੱਲਾ ਤੇਰੀ ਜੁਗਨੀ
ਹਾਏ ਤਾਰਿਆਂ ਵੇ ਤੇਰੀ ਜੁਗਨੀ
ਸਾਈਂ ਬੋੜਾ ਵਾਲੀਆਂ ਵੇ ਜੁਗਨੀ
ਅੱਲਾਹ ਬਿਸਮਿੱਲਾ ਤੇਰੀ ਜੁਗਨੀ
ਹੋ...
ਓ ਸਿਰ ਉੱਤੇ ਮਟਕਾ ਖੂਹੀ ਦੇ ਪਾਣੀ ਦਾ
ਤਾਪ ਕਿਹੜਾ ਝੱਲੇ ਅੱਥਰੀ ਜਵਾਨੀ ਦਾ?
ਜਿਹੜਾ ਪਾਸੇ ਜਾਵੇ ਤੁਮਕਾਰਾਂ ਪੈਂਦੀਆਂ
ਅੱਡੀ ਨਾਲ ਤੇਰੀਆਂ ਪਜੇਬਾਂ ਖੇਂਦੀਆਂ
ਓ ਵੱਡੀਏ ਮਜਾਜਣੇ ਮਜਾਜ ਭੁੱਲ ਗਈ
ਓ ਗਿੱਧਿਆਂ ਦੀ ਰਾਣੀ fashion'ਆਂ 'ਚ ਰੁਲ਼ ਗਈ
ਸੁਣਦੀ 'ਗਰੇਜ਼ੀ ਗਾਣੇ
ਹੋ ਕੀ ਬਣੂ
ਹੋ ਕੀ ਬਣੂ
ਹੋ ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆ ਦਾ ਹਾਏ...
ਅੱਲਾਹ ਬਿਸਮਿੱਲਾ ਤੇਰੀ ਜੁਗਨੀ
ਹਾਏ ਤਾਰੇਆ ਵੇ ਤੇਰੀ ਜੁਗਨੀ
ਸਾਈਂ ਬੋੜਾ ਵਾਲੀਆਂ ਵੇ ਜੁਗਨੀ
ਅੱਲਾਹ ਬਿਸਮਿੱਲਾ ਤੇਰੀ ਜੁਗਨੀ
ਹੋ...
ਸਾਨੂੰ ਸੌਦਾ ਨਹੀ ਪੁੱਗਦਾ ਹਾਏ...
ਓ ਸਾਨੂੰ ਸੌਦਾ ਨਹੀ ਪੁੱਗਦਾ
ਹੋ ਰਾਵੀ ਤੋਂ ਜਨਾਬ ਪੁੱਛਦਾ...
ਹੋ ਰਾਵੀ ਤੋਂ ਜਨਾਬ ਪੁੱਛਦਾ
ਕੀ ਹਾਲ ਐ ਸਤਲੁਜ ਦਾ? ਹਾਏ...
ਕੀ ਹਾਲ ਐ ਸਤਲੁਜ ਦਾ...?
ਪੈਂਦੇ ਦੂਰ ਪਿਸ਼ੌਰਾ ਦੇ ਓਏ
ਪੈਂਦੇ ਦੂਰ ਪਿਸ਼ੌਰਾ ਦੇ
ਪੈਂਦੇ ਦੂਰ ਪਿਸ਼ੌਰਾ ਦੇ ਓਏ
ਪੈਂਦੇ ਦੂਰ ਪਿਸ਼ੌਰਾ ਦੇ
ਓ ਵਾਹਗੇ ਦੇ ਬੋਡਰ ਤੇ
Vahge ਦੇ ਬੋਡਰ ਤੇ
ਰਾਹ ਪੁੱਛਦੀ ਲਾਹੌਰਾਂ ਦੇ ਹਾਏ...
ਰਾਹ ਪੁੱਛਦੀ ਲਾਹੌਰਾਂ ਦੇ
ਪੈਂਦੇ ਦੂਰ ਪਿਸ਼ੌਰਾ ਦੇ ਓਏ
ਪੈਂਦੇ ਦੂਰ ਪਿਸ਼ੌਰਾ ਦੇ
ਪੈਂਦੇ ਦੂਰ ਪਿਸ਼ੌਰਾ ਦੇ ਓਏ
ਪੈਂਦੇ ਦੂਰ ਪਿਸ਼ੌਰਾ ਦੇ
Hello hello (hello hello)
Hello! Hello!
Hello hello (hello hello)
Hello hello thank you ਕਰਨ ਨਡੀਆਂ
ਆ ਗਈਆਂ ਵਲੈਤੋਂ ਅੰਗਰੇਜ਼ ਵੱਡੀਆਂ
I don't like the Punjabi Hindi ਨੂੰ
ਸ਼ਰਮ ਨੀ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਸ਼ਰਮ ਨੀ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ
ਪਰ ਪੱਕੀ ਵੇਖ ਕੇ ਕੱਚੀ ਨਹੀ ਢਾਈਦੀ
ਪਰ ਪੱਕੀ ਵੇਖ ਕੇ ਕੱਚੀ ਨਹੀ ਢਾਈਦੀ
ਓ ਨਸ਼ੀਆਂ ਨੇ ਪੱਟ ਤੇ ਪੰਜਾਬੀ ਗੱਭਰੂ
ਕੜਕਣ ਹੱਡੀਆਂ ਵਜਾਉਣ ਡਮਰੂ
ਸਿਆਸਤਾਂ ਨੇ ਮਾਰ ਲਈ ਜਵਾਨੀ ਚੜ੍ਹਦੀ
ਦਿਲ ਮਿਲੇ ਕਿੱਥੇ ਅੱਖ ਕਿੱਥੇ ਲੜਦੀ
ਮਰ ਜਾਣੇ ਮਾਨਾ ਕੀ ਭਰੋਸਾ ਕਲ ਦਾ
ਹੋ ਬੁਰਾ ਨਹੀ ਮਨਾਈਦਾ ਕਿਸੇ ਦੀ ਗੱਲ ਦਾ
ਕਹਿ ਗਏ ਨੇ ਲੋਕ ਸਿਆਣੇ
ਹੋ ਕੀ ਬਣੂ
ਓ ਕੀ ਬਣੂ
ਹੋ ਕੀ ਬਣੂ
ਓ ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਣੇ
ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਣੇ
ਕੀ ਬਣੂ ਦੁਨੀਆ ਦਾ ਹਾਏ...
ਅੱਲਾਹ ਬਿਸਮਿੱਲਾ ਤੇਰੀ ਜੁਗਨੀ
ਹਾਏ ਤਾਰਿਆਂ ਵੇ ਤੇਰੀ ਜੁਗਨੀ
ਸਾਈਂ ਬੋੜਾ ਵਾਲੀਆਂ ਵੇ ਜੁਗਨੀ
ਅੱਲਾਹ ਬਿਸਮਿੱਲਾ ਤੇਰੀ ਜੁਗਨੀ
ਹੋ... (ਅੱਲਾਹ ਬਿਸਮਿੱਲਾ ਤੇਰੀ ਜੁਗਨੀ)
ਹੋ... (ਹਾਏ ਤਾਰਿਆਂ ਵੇ ਤੇਰੀ ਜੁਗਨੀ)
ਹੋ... (ਸਾਈਂ ਬੋੜਾ ਵਾਲੀਆਂ) ਹਾਏ... (ਵੇ ਜੁਗਨੀ)
ਅੱਲਾਹ ਬਿਸਮਿੱਲਾ ਤੇਰੀ ਜੁਗਨੀ
ਅੱਲਾਹ ਬਿਸਮਿੱਲਾ ਤੇਰੀ ਜੁਗਨੀ (ਹਾਏ ਤਾਰਿਆਂ ਵੇ ਤੇਰੀ ਜੁਗਨੀ)
ਹਾਏ ਤਾਰਿਆਂ ਵੇ ਤੇਰੀ ਜੁਗਨੀ (ਹੋ ਤੇਰੀ ਜੁਗਨੀ)
ਸਾਈਂ ਬੋੜਾ ਵਾਲੀਆਂ ਵੇ ਜੁਗਨੀ (ਹੋ ਤੇਰੀ ਜੁਗਨੀ)
ਅੱਲਾਹ ਬਿਸਮਿੱਲਾ ਤੇਰੀ ਜੁਗਨੀ (ਤੇਰੀ ਜੁਗਨੀ)
ਅੱਲਾਹ ਬਿਸਮਿੱਲਾ ਤੇਰੀ ਜੁਗਨੀ (ਹੋ ਤੇਰੀ ਜੁਗਨੀ)
ਹਾਏ ਤਾਰਿਆਂ ਵੇ ਤੇਰੀ ਜੁਗਨੀ (ਹੋ ਤੇਰੀ ਜੁਗਨੀ)
ਸਾਈਂ ਬੋੜਾ ਵਾਲੀਆਂ ਵੇ ਜੁਗਨੀ (ਹੋ ਤੇਰੀ ਜੁਗਨੀ)
ਅੱਲਾਹ ਬਿਸਮਿੱਲਾ ਤੇਰੀ ਜੁਗਨੀ (ਹੋ ਤੇਰੀ ਜੁਗਨੀ)
ਹੋ...
Written by: Gurdas Maan, Jaswant Bhanwra