Top Songs By Satinder Sartaaj
Similar Songs
Credits
PERFORMING ARTISTS
Satinder Sartaaj
Performer
COMPOSITION & LYRICS
Satinder Sartaaj
Songwriter
Lyrics
ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ

ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ

ਸੂਰਜ ਨੂੰ ਫ਼ਿਕਰ ਐ ਸਾਡੀ ਵੇਲੇ ਨੇ ਸ਼ਾਮਾਂ ਦੇ
ਉੱਪਰੋਂ ਸਿਰਨਾਵੇਂ ਹੈ ਨਹੀ ਮੰਜ਼ਿਲ ਮੁਕਾਮਾਂ ਦੇ

ਸਫ਼ਰਾਂ 'ਤੇ ਆਂ ਸੈਰਾਂ ਤੇ ਨਹੀ
ਕਿ ਪਰਾਂ 'ਤੇ ਆਂ ਪੈਰਾਂ 'ਤੇ ਨਹੀ
ਕਰੀਏ ਹੁਣ ਉਮੀਦਾਂ ਕਿਹਨਾਂ ਖ਼ੈਰਾਂ ਤੇ
ਕਿ ਤੇਰੇ ਹੱਥਾਂ 'ਚੇ ਮੈਂ ਤਾਂ ਦੇਖੇ ਨਹੀ ਕਦੀ ਕਾਸੇ
ਕਿ ਤੇਰੇ ਹੱਥਾਂ 'ਚੇ ਮੈਂ ਤਾਂ ਦੇਖੇ ਨਹੀ ਕਦੀ ਕਾਸੇ
ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ
ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ
ਜਾਣਾ ਤਾਂ ਜਾਣਾ ਆਖ਼ਿਰ ਕਿਹੜੇ ਦਰਵਾਜ਼ੇ ਨੀ
ਨਾ-ਵਾਕਿਫ਼ ਰਾਹੀਆਂ ਨੂੰ ਤਾਂ ਕੋਈ ਨਾ ਨਵਾਜ਼ੇ ਨੀ

ਦੱਸ ਦੇ ਸਾਨੂੰ ਲਾਰਾ ਕੀ ਏ
ਗੁੰਮ ਹੋ ਗਏ ਤਾਂ ਚਾਰਾ ਕੀ ਏ
ਤੈਨੂੰ ਐਸਾ ਮਿਲਿਆ ਏ ਇਸ਼ਾਰਾ
ਕਿ ਹੈਰਾਨੀ ਤੈਨੂੰ ਕੌਣ ਐਸੇ ਦਿੰਦਾ ਏ ਦਿਲਾਸੇ
ਨੀ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ
ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ
ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ
ਸੁਫ਼ਨੇ ਦੇ ਲਈ ਸੰਜੀਦਾ ਹੋ ਜਾਵੇਂ ਕਾਸ਼ ਤੂੰ
ਜ਼ਿੰਦਗੀ ਦੇ ਨਾਲ਼ ਇਸ ਤਰ੍ਹਾ ਖੇਡੇ ਨਾ ਤਾਸ਼ ਤੂੰ

ਜਿਗਰੇ ਤੇਰੇ ਡਰਦੇ ਕਿਉੰ ਨਹੀਂ
ਸ਼ੱਕ-ਓ-ਸ਼ੁਬਾ ਕਰਦੇ ਕਿਉੰ ਨਹੀਂ
ਸਾਡੇ ਕੋਲੋਂ ਹੀ ਨੇ ਐਨੇ ਪਰਦੇ ਕਿਉੰ
ਉਮੰਗਾਂ ਨੂੰ ਤਾ ਤੂੰ, ਨੀ ਸਦਾ, ਮੋੜ ਦੀ ਐਂ ਹਾਸੇ
ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ
ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ
ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ
ਉਮੀਦੋਂ ਲੰਮੀ ਕੋਈ ਵੀ ਹੁੰਦੀ ਨਹੀ ਹੂਕ ਜੀ
ਰੱਖੀਏ ਮਹਿਫੂਜ਼ ਇਹ ਤਾਂ ਨਾਜ਼ੁਕ ਮਲੂਕ ਜੀ
ਉਮੀਦੋਂ ਲੰਮੀ ਕੋਈ ਵੀ ਹੁੰਦੀ ਨਹੀ ਹੂਕ ਜੀ
ਰੱਖੀਏ ਮਹਿਫੂਜ਼ ਇਹ ਤਾਂ ਨਾਜ਼ੁਕ ਮਲੂਕ ਜੀ
ਖ਼ੂਬੀ ਇਹਦੀ ਲਾਸਾਨੀ ਏ
ਆਸਰਿਆਂ ਬਿਨ ਵੀਰਾਨੀ ਏ
ਬੇਸ਼ਕ ਹੈ ਮੁਨਾਫ਼ਾ ਭਾਵੇਂ ਹਾਨੀ ਏ
ਮਗਰ 'ਸਰਤਾਜ' ਇਹ ਹੁਨਰ ਵੰਡਣੇ ਪਤਾਸੇ
ਮਗਰ 'ਸਰਤਾਜ' ਇਹ ਹੁਨਰ ਵੰਡਣੇ ਪਤਾਸੇ
ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ
ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ
ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ
ਆਲਾਪ
ਤਰਾਨਾ
Written by: Satinder Sartaaj