Similar Songs
Credits
PERFORMING ARTISTS
Zehr Vibe
Performer
COMPOSITION & LYRICS
Zehr Vibe
Lyrics
Yaari Ghuman
Composer
Lyrics
ਹੋ, ਝੂਮ-ਝੂਮ ਕੇ ਤੇਰੇ ਝੁਮਕੇ ਗੱਲ੍ਹਾਂ ਨੂੰ ਚੁੰਮਦੇ ਨੇ
ਇਹ ਗਲ਼ੀ ਦੇ ਪਾਗਲ ਮੁੰਡੇ ਤੇਰੇ... (Zehr Vibe)
Yeah, yeah, yeah, Yaari Beats, baby
ਹੋ, ਝੂਮ-ਝੂਮ ਕੇ ਤੇਰੇ ਝੁਮਕੇ ਗੱਲ੍ਹਾਂ ਨੂੰ ਚੁੰਮਦੇ ਨੇ
ਇਹ ਗਲ਼ੀ ਦੇ ਪਾਗਲ ਮੁੰਡੇ ਤੇਰੇ ਪਿੱਛੇ ਘੁੰਮਦੇ ਨੇ
ਜਿਵੇਂ ਮਿੱਠੀ ਧੁੱਪ ਹੁੰਦੀ ਐ ਸਿਆਲ਼ ਦੀ
ਤੂੰ ਦਿਲ ਵਸੇ Grewal ਦੇ
ਤੇਰੇ ਮਿੱਠੇ ਜਿਹੇ ਹਾਸੇ ਨੇ ਸੀ ਮੋਹ ਲਿਆ
ਅਸੀ ਵੀ ਕਿਉਂ ਨਾ ਦਿਲ ਹਾਰਦੇ?
ਤੇਰੇ ਮਿੱਠੇ ਜਿਹੇ ਹਾਸੇ ਨੇ ਸੀ ਮੋਹ ਲਿਆ
ਅਸੀ ਵੀ ਕਿਉਂ ਨਾ ਦਿਲ ਹਾਰਦੇ?
ਦਿਨ ਸਾਰਾ ਸੌਖਾ ਲੰਘ ਜਾਂਦਾ ਜਿੱਦਣ ਉਹ ਸਾਨੂੰ ਮਿਲਦੇ ਨੇ
ਜਦ ਸੱਜਣ ਸਾਡੇ ਹੱਸਦੇ ਨੇ, ਸਾਡੇ ਵੀ ਚਿਹਰੇ ਖਿਲਦੇ ਨੇ
ਇਹਨਾਂ ਜ਼ੁਲਫ਼ਾਂ ਨੂੰ ਸੱਜਣਾ ਹਟਾ ਕੇ, ਤੂੰ ਹੱਸ ਕੇ ਵਿਖਾ ਕੇ
ਵੇ ਆ ਕੇ ਯਾਰਾ ਰੂਹ ਠਾਰ ਦੇ
ਕਾਹਤੋਂ ਹੋਇਆ ਐ ਮੁਰੀਦ ਦਿਲ ਮੇਰਾ? ਇਹ ਨਾਮ ਲੈ-ਲੈ ਤੇਰਾ
ਵੇ ਟਿੱਚਰਾਂ ਕਰਨ ਨਾਲ਼ ਦੇ
ਵਾਲ਼ ਰੇਸ਼ਮੀ ਤੇ ਅੱਖੀਆਂ ਸੁਨਹਿਰੀ
ਵੇ ਤੇਰੇ ਬਿਨਾਂ ਕਿੰਜ ਸਾਰਦੇ, ਹਾਏ?
ਤੇਰੇ ਮਿੱਠੇ ਜਿਹੇ ਹਾਸੇ ਨੇ ਸੀ ਮੋਹ ਲਿਆ
ਅਸੀ ਵੀ ਕਿਉਂ ਨਾ ਦਿਲ ਹਾਰਦੇ?
ਕੀਤਾ ਵਾਅਦਾ ਤੇਰੇ ਨਾਲ਼, ਰੱਖੂੰਗਾ ਸੰਭਾਲ਼ ਵੇ
ਉਹ ਨਈਂ ਦੂਰ ਕਰਦੇ ਜੋ ਰਹਿੰਦੇ ਦਿਲ ਨਾਲ਼ ਵੇ
ਐਥੇ ਮਤਲਬੋਂ ਬਿਨਾਂ ਨਾ ਕੋਈ ਪੁੱਛੇ ਹਾਲ ਵੇ
ਹੋ, ਐਥੇ ਮਤਲਬੋਂ ਬਿਨਾਂ ਨਾ ਕੋਈ ਪੁੱਛੇ ਹਾਲ ਵੇ
ਇਹ ਲੋਕੀ ਤੇਜ਼ ਬੜੇ ਨੇ, ਨਾ ਤੂੰ ਗੱਲਾਂ ਵਿੱਚ ਆਵੀਂ
ਇਹਨਾਂ ਨੇ ਵੱਖ ਕਰਦੇਣਾ, ਕਿਤੇ ਨਾ ਠੋਕਰ ਖਾਵੀਂ
ਮੈਨੂੰ ਪਤਾ ਐ ਤੂੰ ਚੀਜ਼ ਬੜੀ ਕੀਮਤੀ
ਵੇ ਯਾਰਾ, ਤੈਨੂੰ ਰੱਖਾਂ ਸਾਂਭ ਕੇ (ਰੱਖਾਂ ਸਾਂਭ ਕੇ)
ਤੇਰੇ ਮਿੱਠੇ ਜਿਹੇ ਹਾਸੇ ਨੇ ਸੀ ਮੋਹ ਲਿਆ
ਅਸੀ ਵੀ ਕਿਉਂ ਨਾ ਦਿਲ ਹਾਰਦੇ?
ਤੇਰੇ ਮਿੱਠੇ ਜਿਹੇ ਹਾਸੇ ਨੇ ਸੀ ਮੋਹ ਲਿਆ
ਅਸੀ ਵੀ ਕਿਉਂ ਨਾ ਦਿਲ ਹਾਰਦੇ?
ਅਸੀ ਵੀ ਕਿਉਂ ਨਾ ਦਿਲ ਹਾਰਦੇ?
ਅਸੀ ਵੀ ਕਿਉਂ ਨਾ ਦਿਲ ਹਾਰਦੇ?
ਅਸੀ ਵੀ ਕਿਉਂ ਨਾ ਦਿਲ ਹਾਰਦੇ?
Written by: Zehr Vibe