Lyrics
Gavin on the beat, boy
ਧੁੰਦ ਦੀ ਖੁਸ਼ਬੂ ਅੜੀਏ ਨੀ
ਮੈਨੂੰ ਤੇਰੀ ਯਾਦ ਦਿਵਾਉਂਦੀ ਐ
ਪਲਕਾਂ 'ਤੇ ਕੋਹਰਾ ਜਮਦਾ ਏ
ਮੈਨੂੰ feeling ਤੇਰੀ ਆਉਂਦੀ ਐ
ਓ, ਸੜਕ ਤੇਰੇ ਪਿੰਡ ਵਾਲ਼ੀ ਨੀ
ਦੋਹਾਂ ਦਾ ਰਾਹ ਪੜ੍ਹਾਈਆਂ ਦਾ
ਤੇਰਾ ਹੱਸਣਾ ਨਹੀਂ ਭੁੱਲ ਸਕਦਾ ਮੈਂ
ਦਿਲ ਕੱਢ ਲੈਂਦਾ ਸੀ ਰਾਹੀਆਂ ਦਾ
ਤੂੰ ਪੈਦਲ ਹੀ ਹੁੰਦੀ ਸੀ
ਮੈਂ cycle 'ਤੇ ਆਉਂਦਾ ਸੀ
Science lab ਵਿੱਚ ਬਹਿ ਕੇ ਨੀ
ਤੈਨੂੰ ਵੇਖ ਕੇ ਗਾਣੇ ਗਾਉਂਦਾ ਸੀ
ਹਰ ਸਾਲ ਮੈਨੂੰ ਚਾਹ ਚੜ੍ਹ ਜਾਂਦਾ
ਹਰ ਸਾਲ ਮੈਨੂੰ ਚਾਹ ਚੜ੍ਹ ਜਾਂਦਾ
ਜਦ ਸਰਦੀ ਕਹਿਰ ਕਮਾਉਂਦੀ ਐ
ਪਲਕਾਂ 'ਤੇ ਕੋਹਰਾ ਜੰਮਦਾ ਏ
ਮੈਨੂੰ feeling ਤੇਰੀ ਆਉਂਦੀ ਐ
ਇੱਕ ਲਟ ਤੇਰੇ ਮੱਥੇ ਨੂੰ ਚੁੰਮ ਕੇ
ਠੋਡੀ ਨੂੰ ਸੀ touch ਕਰਦੀ
ਕਹਾਣੀਆਂ ਵਰਗੇ ਖ਼ਾਬ ਮੇਰੇ
ਮੁਸਕਾਨ ਤੇਰੀ ਸੀ ਸੱਚ ਕਰਦੀ
ਮੈਨੂੰ ਇਹ ਮਹਿਸੂਸ ਹੁੰਦੈ
ਇਹ ਧੁੰਦ ਨਹੀਂ, ਇਹ ਤੂੰ ਹੀ ਐ
ਤਾਂਹੀ ਮੇਰੇ ਰੋਮ-ਰੋਮ ਨੂੰ
ਇਸ ਤਰ੍ਹਾਂ ਗਲ ਲਾਉਂਦੀ ਐ
ਧੁੰਦ ਦੀ ਖੁਸ਼ਬੂ ਅੜੀਏ ਨੀ
ਮੈਨੂੰ ਤੇਰੀ ਯਾਦ ਦਿਵਾਉਂਦੀ ਐ
ਪਲਕਾਂ 'ਤੇ ਕੋਹਰਾ ਜਮਦਾ ਏ
ਮੈਨੂੰ feeling ਤੇਰੀ ਆਉਂਦੀ ਐ
ਇੱਕ ਨਜ਼ਰ ਪਹਿਲਾਂ ਹੀ ਜ਼ਾਲਿਮ ਸੀ
ਕੁੱਝ ਸੁਰਮੇ ਸਨ ਹਥਿਆਰ ਤੇਰੇ
ਮੇਰੇ ਵਾਂਗ ਹੀ ਮਰਦੇ ਸੀ
ਤੇਰੇ 'ਤੇ ਦੋ-ਤਿੰਨ ਯਾਰ ਮੇਰੇ
ਇੱਕ ਨੂੰ ਤੂੰ ਨਾ ਕਰ ਗਈ ਸੀ
ਕਈਆਂ ਦੀ ਹਿੰਮਤ ਮਰ ਗਈ ਸੀ
ਜਦੋਂ ਮੈਨੂੰ ਵੇਖ ਕੇ ਹੱਸ ਪੈਂਦੀ
ਸੱਭ ਕਹਿੰਦੇ ਸੀ, "ਤੈਨੂੰ ਚਾਹੁੰਦੀ ਐ"
Written by: Adaab Kharoud, Kaka