Music Video

Tareyaan De Des (Official Video) | Prabh Gill | Maninder Kailey | Desi Routz | Sukh Sanghera
Watch Tareyaan De Des (Official Video) | Prabh Gill | Maninder Kailey | Desi Routz | Sukh Sanghera on YouTube

Featured In

Credits

PERFORMING ARTISTS
Prabh Gill
Prabh Gill
Performer
COMPOSITION & LYRICS
Maninder Kailey
Maninder Kailey
Songwriter

Lyrics

ਵਾਹ! ਸੱਜਣ ਜੀ ਥੋਡੀਆਂ ਕਿਆ ਨੇ ਬਾਤਾਂ
ਥੋਡੇ ਦਿਨ ਨੇ ਥੋਡੀਆਂ ਹੀ ਨੇ ਰਾਤਾਂ
ਸੋਚਿਆ ਸੀ ਮੈਂ ਕਦੇ ਚੰਨ ਨੂੰ ਐ ਵੇਖਣਾ
ਭਾਲ ਮੁਕੀ ਆਕੇ ਮੁੱਖੜੇ ਹਸੀਨ ਤੇ
ਤਾਰਿਆ ਦੇ ਦੇਸ ਰਹਿਣ ਵਾਲਿਓ
ਯਾਦ ਕਰਦਾ ਐ ਰਹਿੰਦਾ ਜੋ ਜ਼ਮੀਨ ਤੇ
ਓ-ਹੋ-ਹੋ, ਤਾਰਿਆ ਦੇ ਦੇਸ ਰਹਿਣ ਵਾਲਿਓ
ਯਾਦ ਕਰਦਾ ਐ ਥੋਨੂੰ ਕੋਈ ਜ਼ਮੀਨ ਤੇ
ਵਾਹ! ਸੱਜਣ ਜੀ ਥੋਡੀਆਂ ਕਿਆ ਨੇ ਬਾਤਾਂ
ਥੋਡੇ ਦਿਨ ਨੇ ਥੋਡੀਆਂ ਹੀ ਨੇ ਰਾਤਾਂ
ਥੋਡੇ ਅੱਗੇ ਸਾਹ ਵੀ ਸਾਡਾ ਕੱਲਾ-ਕੱਲਾ ਨਿੱਕਲੇ
ਰੱਬ ਦੇ ਮੂੰਹੋਂ ਵੀ ਥੋਨੂੰ "ਮਾਸ਼ਾ-ਅੱਲਾਹ" ਨਿੱਕਲੇ
ਥੋਡੀ ਦੇਵਾਂ ਕੀ ਮਿਸਾਲ? ਤੁਸੀਂ ਆਪ ਬੇਮਿਸਾਲ ਹੋ
ਲੇਖਾਂ ਨੂੰ ਜਗਾਉਣ ਵਾਲੇ ਹੁਸਨ ਕਮਾਲ ਹੋ
ਨਾਮ ਹੈ ਦੁਆ ਥੋਡਾ, ਪਤਾ ਲੱਗਿਆ
ਕਰੋ ਗੌਰ ਸਾਡੇ ਬੋਲੇ ਹੋਏ ਅਮੀਮ ਤੇ
ਓ-ਹੋ-ਹੋ, ਤਾਰਿਆ ਦੇ ਦੇਸ ਰਹਿਣ ਵਾਲਿਓ
ਯਾਦ ਕਰਦਾ ਐ ਰਹਿੰਦਾ ਜੋ ਜ਼ਮੀਨ ਤੇ
ਓ-ਹੋ-ਹੋ, ਤਾਰਿਆ ਦੇ ਦੇਸ ਰਹਿਣ ਵਾਲਿਓ
ਯਾਦ ਕਰਦਾ ਐ ਥੋਨੂੰ ਕੋਈ ਜ਼ਮੀਨ ਤੇ
ਵਾਹ! ਸੱਜਣ ਜੀ ਥੋਡੀਆਂ ਕਿਆ ਨੇ ਬਾਤਾਂ
ਥੋਡੇ ਦਿਨ ਨੇ ਥੋਡੀਆਂ ਹੀ ਨੇ ਰਾਤਾਂ
ਥੋਡੀ ਰੱਬ ਤੱਕ ਪਹੁੰਚ ਸਾਡਾ ਦਿਲ ਵੀ ਨਹੀਂ ਸੁਣਦਾ
ਥੋਡੇ ਲੱਖਾਂ ਨੇ ਮੁਰੀਦ ਸਾਨੂੰ ਇੱਕ ਵੀ ਨਹੀਂ ਚੁਣ ਦਾ
ਸਾਨੂੰ ਹੱਸ ਕੇ ਬੁਲਾ ਲੋ ਲਵੋ ਅਸੀਂ ਬੜੇ ਬੇ-ਉਮੀਦ ਹਾਂ
ਬੋਲਦੇ ਹਾਂ ਸੱਚ ਅਸੀਂ ਥੋੜੇ ਜਿਹੇ ਅਜੀਬ ਹਾਂ
ਪਿਆਰ ਦਿਆਂ ਰੰਗਾਂ ਵਿੱਚ ਰੰਗੇ ਰਹਿਣ ਦੋ
ਸੱਟ ਮਾਰੀਓ ਨਾ ਕਿ Kailly ਦੇ ਯਕੀਨ ਤੇ
ਓ-ਹੋ-ਹੋ, ਤਾਰਿਆਂ
ਓ-ਹੋ-ਹੋ, ਤਾਰਿਆ ਦੇ ਦੇਸ ਰਹਿਣ ਵਾਲਿਓ
ਯਾਦ ਕਰਦਾ ਐ ਥੋਨੂੰ ਕੋਈ ਜ਼ਮੀਨ ਤੇ
ਓ-ਹੋ-ਹੋ, ਤਾਰਿਆ ਦੇ ਦੇਸ ਰਹਿਣ ਵਾਲਿਓ
ਯਾਦ ਕਰਦਾ ਐ ਥੋਨੂੰ ਕੋਈ ਜ਼ਮੀਨ ਤੇ
Written by: Desi Routz, Maninder Kailey
instagramSharePathic_arrow_out