Lyrics
ਰੋਵੇਂਗੀ ਮੁੱਕਦਰਾਂ ਨੂੰ ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
ਹੁਣੇ ਮੈਨੂੰ ਦੱਸ ਕਿੰਨਾ ਪਿਆਰ ਕਰਦੀ
ਲੱਭਦੀ ਫਿਰੇਂਗੀ ਜੇ ਫ਼ਰਾਰ ਹੋ ਗਿਆ
ਮੇਰਾ ਏ ਗੁਲਾਬ ਮੰਨਜ਼ੂਰ ਕਰਲੈ
ਸੱਚ ਕਹਿਣਾ ਮੈਨੂੰ ਸੱਚਾ ਪਿਆਰ ਹੋ ਗਿਆ
Side ਤੇ ਤੂੰ ਆਪਣਾ ਗ਼ਰੂਰ ਕਰਲੈ
ਵੇਖ ਅੱਜ ਮੈਥੋਂ ਇਜ਼ਹਾਰ ਹੋ ਗਿਆ
Darling ਉਮਰਾਂ ਦਾ ਵਾਦਾ ਕਰਦੇ
Darling ਉਮਰਾਂ ਦਾ ਵਾਦਾ ਕਰਦੇ
Temporary ਪਿਆਰ ਬੜੀ ਵਾਰ ਹੋ ਗਿਆ
ਰੋਵੇਂਗੀ ਮੁੱਕਦਰਾਂ ਨੂੰ ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
ਮੇਰੇ ਬਿਨਾਂ ਤੇਰਾ ਕੋਈ ਨਾਇਕ ਨਹੀਂ
ਤੇਰੀ ਅੱਗੇ ਦੀ ਕਹਾਣੀ ਨੂੰ ਮੇਰੇ ਤੇ ਛੱਡਦੇ
ਹੋਣ ਦਿੰਦਾ ਕੁੱਝ ਦੁੱਖਦਾਇਕ ਨਹੀਂ
ਤੈਨੂੰ ਦਿਲ ਨਾਲ ਸਦਾ ਲਾ ਕੇ ਰੱਖੂੰਗਾ
ਤੈਨੂੰ ਦਿਲ ਨਾਲ ਸਦਾ ਲਾ ਕੇ ਰੱਖੂੰਗਾ
ਖੁਸ਼ੀਆਂ ਦਊਂਗਾ ਪਹਿਰੇਦਾਰ ਹੋ ਗਿਆ
ਰੋਵੇਂਗੀ ਮੁੱਕਦਰਾਂ ਨੂੰ ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
ਦੇਖ ਅਸਮਾਨ ਵਿੱਚ ਤਾਰੇ ਕਿੰਨੇ ਆਂ
ਮੈਂ ਜਜ਼ਬਾਤ ਮੇਰੇ ਮਾਰੇ ਕਿੰਨੇ ਆਂ
ਦਿਲ ਵਿੱਚ ਖ਼ਾਬ ਵੀ ਉਸਾਰੇ ਕਿੰਨੇ ਆਂ
ਪਰ ਦਿਲ ਲੈਕੇ ਮੇਰਾ ਜੇ ਤੂੰ ਦਿਲ ਨਾ ਦਵੇਂ
ਦਿਲ ਲੈਕੇ ਮੇਰਾ ਜੇ ਤੂੰ ਦਿਲ ਨਾ ਦਵੇਂ
ਕਾਹਦਾ ਸਾਲਾ ਪਿਆਰ ਏ ਵਪਾਰ ਹੋ ਗਿਆ
ਰੋਵੇਂਗੀ ਮੁੱਕਦਰਾਂ ਨੂੰ ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
ਮੈਨੂੰ ਠੁੱਕਰਾ ਕੇ ਨਾਂ ਤੂੰ ਹੋਰ ਚੁਣ ਲਈਂ
ਮੇਰੇ ਬਿਨਾਂ ਕਿਸੇ ਦਾ ਨਾਂ ਗੀਤ ਸੁਣ ਲਈਂ
ਮੇਰੇ ਨਾਂ ਦਾ ਹੀ ਬਾਂਹ ਉੱਤੇ tattoo ਖੁਨ ਲਈਂ
ਤੇਰੇ ਮੇਰੇ past 'ਚ ਪਿਆਰ ਜੋ ਰਹੇ
ਤੇਰੇ ਮੇਰੇ past 'ਚ ਪਿਆਰ ਜੋ ਰਹੇ
ਸੋਚ ਉਹਨਾਂ ਦਾ ਅੰਤਿਮ ਸੰਸਕਾਰ ਹੋ ਗਿਆ
ਰੋਵੇਂਗੀ ਮੁੱਕਦਰਾਂ ਨੂੰ ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
ਲੜ ਜਿੰਨਾ ਮਰਜ਼ੀ ਤੂੰ ਚੀਖ਼ ਮੇਰੇ ਤੇ
ਪਰ ਸੋਚ ਕਰਲੈ ਬਰੀਕ ਮੇਰੇ ਤੇ
ਨੀਅਤ ਮੇਰੀ ਤਾਂ ਹੋਗੀ leak ਤੇਰੇ ਤੇ
ਜਿੰਨੀ ਮਰਜ਼ੀ ਦਫ਼ਾ ਹੋਜਾ ਮੇਰੇ ਤੋਂ ਖਫ਼ਾ
ਜਿੰਨੀ ਮਰਜ਼ੀ ਦਫ਼ਾ ਹੋਜਾ ਮੇਰੇ ਤੋਂ ਖਫ਼ਾ
Writer(s): Kaka, Pereira Gavin
Lyrics powered by www.musixmatch.com