Music Video

Featured In

Lyrics

ਨੀ ਮੈਂ ਕੱਤਾਂ ਪ੍ਰੀਤਾਂ ਨਾਲ਼ ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚੰਨਣ ਦਾ
ਨੀ ਮੈਂ ਕੱਤਾਂ ਪ੍ਰੀਤਾਂ ਨਾਲ਼ ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚੰਨਣ ਦਾ
ਨੀ ਇਹ ਘੜੀ ਕਿਸੇ ਲੋਹਾਰ, ਲੱਠ ਲੋਹੇ ਦੀ
ਸ਼ਾਵਾ, ਲੱਠ ਲੋਹੇ ਦੀ
ਨੀ ਇਹ ਵਿੱਕਦਾ ਏ ਵੱਡੇ ਬਾਜ਼ਾਰ
ਚਰਖਾ ਚੰਨਣ ਦਾ, ਸ਼ਾਵਾ, ਚਰਖਾ ਚਾਨਣ ਦਾ
ਚਰਖਾ ਘੂਕਰ ਦਿੰਦਾ, ਸ਼ਾਵਾ
ਘੂਕਰ ਲੱਗੀ ਕਲੇਜੇ, ਸ਼ਾਵਾ
ਇੱਕ ਮੇਰਾ ਦਿਲ ਪਿਆ ਧੜਕੇ, ਸ਼ਾਵਾ
ਦੂਜਾ ਕੰਗਣ ਛਣਕੇ, ਸ਼ਾਵਾ
ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚੰਨਣ ਦਾ
ਨੀ ਮੈਂ ਕੱਤਾਂ ਪ੍ਰੀਤਾਂ ਨਾਲ਼ ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚੰਨਣ ਦਾ
ਚਰਖੇ ਦਾ ਮੈਂ ਰੰਗ ਕੀ ਆਖਾਂ?
ਰੰਗ ਆਖਾਂ ਸੁਨਹਿਰੀ
ਚਰਖੇ ਦਾ ਮੈਂ ਰੰਗ ਕੀ ਆਖਾਂ?
ਰੰਗ ਆਖਾਂ ਸੁਨਹਿਰੀ
ਬਾਬਲ ਮੇਰੇ ਖੱਤ ਜੋ ਪੜ੍ਹਿਆ
ਰੋਇਆ ਭਰੀ ਕਚਹਿਰੀ
ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚਾਨਣ ਦਾ
ਚਰਖਾ ਘੂਕਰ ਦਿੰਦਾ, ਸ਼ਾਵਾ
ਘੂਕਰ ਲੱਗੀ ਕਲੇਜੇ, ਸ਼ਾਵਾ
ਇੱਕ ਮੇਰਾ ਦਿਲ ਪਿਆ ਧੜਕੇ, ਸ਼ਾਵਾ
ਦੂਜਾ ਕੰਗਣ ਛਣਕੇ, ਸ਼ਾਵਾ
ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚਾਨਣ ਦਾ
ਨੀ ਮੈਂ ਕੱਤਾਂ ਪ੍ਰੀਤਾਂ ਨਾਲ਼ ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚੰਨਣ ਦਾ
ਮਾਂ ਰਾਣੀ ਮੈਨੂੰ ਚਰਖਾ ਦਿੱਤਾ, ਵਿੱਚ ਚਰਖੇ ਦੇ ਮੇਖਾਂ
ਮਾਂ ਰਾਣੀ ਮੈਨੂੰ ਚਰਖਾ ਦਿੱਤਾ, ਵਿੱਚ ਚਰਖੇ ਦੇ ਮੇਖਾਂ
ਮਾਂ ਰਾਣੀ ਮੈਨੂੰ ਯਾਦ ਪਈ ਆਵੇ ਜਦ ਚਰਖੇ ਵੱਲ ਵੇਖਾਂ
ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚਾਨਣ ਦਾ
ਚਰਖਾ ਘੂਕਰ ਦਿੰਦਾ, ਸ਼ਾਵਾ
ਘੂਕਰ ਲੱਗੀ ਕਲੇਜੇ, ਸ਼ਾਵਾ
ਇੱਕ ਮੇਰਾ ਦਿਲ ਪਿਆ ਧੜਕੇ, ਸ਼ਾਵਾ
ਦੂਜਾ ਕੰਗਣ ਛਣਕੇ, ਸ਼ਾਵਾ
ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚਾਨਣ ਦਾ
ਨੀ ਮੈਂ ਕੱਤਾਂ ਪ੍ਰੀਤਾਂ ਨਾਲ਼ ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚੰਨਣ ਦਾ
ਉੱਚੇ ਬਨੇਰੇ ਕਾਂ ਪਿਆ ਬੋਲ਼ੇ
ਮੈਂ ਚਰਖੇ ਤੰਦ ਪਾਵਾਂ
ਉੱਚੇ ਬਨੇਰੇ ਕਾਂ ਪਿਆ ਬੋਲ਼ੇ
ਮੈਂ ਚਰਖੇ ਤੰਦ ਪਾਵਾਂ
ਜੇ ਕਾਵਾਂ ਮੇਰਾ ਵੀਰ ਲਿਆਵੇਂ
ਤੈਨੂੰ ਕੁੱਟ-ਕੁੱਟ ਚੂਰੀਆਂ ਪਾਵਾਂ
ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚਾਨਣ ਦਾ
ਚਰਖਾ ਘੂਕਰ ਦਿੰਦਾ, ਸ਼ਾਵਾ
ਘੂਕਰ ਲੱਗੀ ਕਲੇਜੇ, ਸ਼ਾਵਾ
ਇੱਕ ਮੇਰਾ ਦਿਲ ਪਿਆ ਧੜਕੇ, ਸ਼ਾਵਾ
ਦੂਜਾ ਕੰਗਣ ਛਣਕੇ, ਸ਼ਾਵਾ
ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚਾਨਣ ਦਾ
ਨੀ ਮੈਂ ਕੱਤਾਂ ਪ੍ਰੀਤਾਂ ਨਾਲ਼ ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚੰਨਣ ਦਾ
ਸ਼ਾਵਾ, ਚਰਖਾ ਚੰਨਣ ਦਾ
Written by: K.s. Narula
instagramSharePathic_arrow_out