Top Songs By Mani Longia
Similar Songs
Credits
PERFORMING ARTISTS
Mani Longia
Performer
Starboy X
Performer
COMPOSITION & LYRICS
Mani Longia
Songwriter
Jang Dhillon
Songwriter
Lyrics
ਜਿੱਥੇ ਆ ਚੜ੍ਹਾਈ, ਓਥੇ ਆ ਤਰਾਈ
ਛੋਟੀ ਜਿਹੀ ਗੱਲ ਥੋਨੂੰ ਸਮਝ ਨਹੀਂ ਆਈ
ਇੱਕ ਪਲ ਦਾ ਵਸਾਹ ਨਾ, ਕੋਈ ਬਚਣ ਦਾ ਰਾਹ ਨਾ
ਬਿਨਾਂ ਗੱਲੋਂ ਐਵੇਂ ਕਾਹਤੋਂ ਮੇਰੀ-ਮੇਰੀ ਲਾਈ?
੪੦-੪੫ ਜਦੋਂ ਟੱਪ ਗਿਆ ਤੂੰ
ਨਾੜਾਂ ਜੋਬਨ ਦੇ ਵਾਲ਼ੀਆਂ ਨੇ ਸੁੱਕ ਜਾਣੀਆਂ
ਓ, ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ
Tension'an ਤਾਂ ਆਪੇ ਸਭ ਮੁੱਕ ਜਾਣੀ ਆਂ
ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ
Tension'an ਤਾਂ ਆਪੇ ਸਭ ਮੁੱਕ ਜਾਣੀ ਆਂ
(ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ)
(Tension'an ਤਾਂ ਆਪੇ ਸਭ ਮੁੱਕ ਜਾਣੀ ਆਂ)
(ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ)
(Tension'an ਤਾਂ ਆਪੇ ਸਭ ਮੁੱਕ ਜਾਣੀ ਆਂ)
ਮੈਂ ਤਾਂ ਸੁੱਖਾਂ ਨਾਲ਼ ਦੁੱਖ, ਮੋਢੇ ਨਾਲ਼ ਮੋਢਾ ਜੋੜ
ਦੇਖੇ ਤੁਰਦੇ ਹੋਏ ਕਈ ਬੰਦੇ ਕਾਮਿਆਬੀ ਦੇਖ ਕੇ
ਆਹ ਝੁਰਦੇ ਹੋਏ ਕਈਆਂ ਨੇ ਤਾਂ ਦੂਜਿਆਂ ਨੂੰ ਰੋਟੀ ਖਾਂਦੇ ਦੇਖ ਕੇ
ਓਏ, ਮੱਲੋਂ-ਮੱਲੀ ਆਪਣੇ ਖ਼ਰਾਬ ਕਰੇ ਗੁਰਦੇ
Family ਨੂੰ time ਵੀਰੇ ਦੇ ਦਿਆ ਕਰੋ
ਜੋ ਵੀ ਮੰਗਦੇ ਨਿਆਣੇ, ਤੁਸੀਂ ਲੈ ਦਿਆ ਕਰੋ
ਦਿਲ ਵਿੱਚ ਰੱਖੀ ਹੋਈ relation ਖ਼ਰਾਬ ਕਰੇ
ਚੰਗੀ-ਮਾੜੀ ਮੂੰਹੀਂ ਉੱਤੇ ਕਹਿ ਦਿਆ ਕਰੋ
ਕਿਸੇ ਨੂੰ ਨਹੀਂ ਪਤਾ ਵੇ ਆ ਅੰਤ ਸਮਾਂ ਕਿਹੜਾ
ਕਦੋਂ ਦੁਨੀਆ ਤੋਂ ਨਜ਼ਰਾਂ ਨੇ ਝੁਕ ਜਾਣੀਆਂ
ਓ, ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ
Tension'an ਤਾਂ ਆਪੇ ਸਭ ਮੁੱਕ ਜਾਣੀ ਆਂ
ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ
Tension'an ਤਾਂ ਆਪੇ ਸਭ ਮੁੱਕ ਜਾਣੀ ਆਂ
(ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ)
(Tension'an ਤਾਂ ਆਪੇ ਸਭ ਮੁੱਕ ਜਾਣੀ ਆਂ)
(ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ)
(Tension'an ਤਾਂ ਆਪੇ ਸਭ ਮੁੱਕ ਜਾਣੀ ਆਂ)
ਘਾਟੇ-ਨਫ਼ੇ part ਹੁੰਦੇ ਜ਼ਿੰਦਗੀ ਦਾ
Balance ਬਣਾ ਕੇ ਰੱਖਦਾ ਐ ਕਰਤਾਰ, ਓਏ
ਜਿੱਤ ਦਾ ਸਵਾਦ ਵੀ ਆ ਓਦੋਂ ਤਕ ਕਿੱਥੇ ਆਉਂਦਾ
ਜਦੋਂ ਤਕ ਦੇਖੀ ਨਹੀਓਂ ਹੁੰਦੀ ਕਦੇ ਹਾਰ, ਓਏ
ਦੇਖ ਕੇ ਮੁਸੀਬਤ ਨੂੰ ਕੈੜੇ ਹੋਈਏ, ਡੋਲ੍ਹੀਏ ਨਾ
ਕੰਮ ਨਾ' ਜਵਾਬ ਦਈਏ, ਵਾਧੂ ਕਦੇ ਬੋਲੀਏ ਨਾ
ਭੇਦ ਜਾਦਾ ਖੋਲ੍ਹੀਏ ਨਾ, ਵੱਧ-ਘੱਟ ਤੋਲੀਏ ਨਾ
ਇੱਕੋ ਚੀਜ ਦੁਨੀਆ 'ਤੇ ਜੀਹਦਾ ਕੋਈ ਮੁੱਲ ਨਾ
ਓਏ, ਸੱਚਾ ਯਾਰ ਕਦੇ ਵੀ ਪੈਰਾਂ ਦੇ ਵਿੱਚ ਰੋਲ਼ੀਏ ਨਾ
ਬਹੁਤਾ ਕਿਸੇ ਚੀਜ ਦਾ ਨਾ ਮੋਹ ਕਰੀ ਜਾਈਂ
ਇਹ ਸਭ ਤੇਰੀ ਅੱਖਾਂ ਕੋਲ਼ੋਂ ਲੁਕ ਜਾਣੀਆਂ
ਓ, ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ
Tension'an ਤਾਂ ਆਪੇ ਸਭ ਮੁੱਕ ਜਾਣੀ ਆਂ
ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ
Tension'an ਤਾਂ ਆਪੇ ਸਭ ਮੁੱਕ ਜਾਣੀ ਆਂ
ਖ਼ਿਆਲ ਰੱਖੀਂ ਮਾਪਿਆਂ ਦਾ
ਜਿੰਨ੍ਹਾਂ ਤੈਨੂੰ ਜੱਗ ਆ ਦਿਖਾਇਆ, ਤੈਥੋਂ ਕੁਝ ਨਾ ਲੁਕੋਇਆ
ਵੇ ਤੂੰ ਜਿੰਨੀ ਵਾਰੀ ਰੋਇਆ, ਤੈਨੂੰ ਚੱਕ ਕੇ ਵਰਾਇਆ
ਘੱਟ ਖਾਇਆ, ਮਾੜਾ ਪਾਇਆ
ਪਰ ਤੈਨੂੰ ਕਦੇ ਕਮੀ ਕੋਈ ਆਉਣ ਨਹੀਂ ਦਿੱਤੀ
ਆਪ ਸਹਿ ਲਿਆ, ਓਏ, ਬੜਾ ਕੁਝ ਉਹਨਾਂ ਨੇ
ਓਏ, ਇੱਕ ਨਹੀਓਂ, ਦੋਨਾਂ ਨੇ
ਓਏ, ਚੁੱਕ-ਚੁੱਕ ਕਰਜੇ ਨਿਭਾਏ ਸਾਰੇ ਫ਼ਰਜ
ਤੇ ਅੱਖ ਕਦੇ ਰੋਣ ਨਹੀਂ ਦਿੱਤੀ
ਕੱਲੇ ਪੈਸੇ ਪਿੱਛੇ ਮੰਨ ਨੂੰ ਖਪਾਈ ਜਾਈਂ ਨਾ
ਜਾਂਦਾ ਤੁਰਿਆ ਤੂੰ ਦਿਲਾਂ ਨੂੰ ਦਿਖਾਈ ਜਾਈਂ ਨਾ
ਦੁੱਖ ਦੱਸਣ 'ਤੇ ਰਹਿ ਜਾਂਦਾ ਅੱਧਾ, ਮਿੱਤਰਾ
ਓਏ, ਦੇਖੀਂ ਕੱਲਾ ਈ ਕਿਤੇ ਦਿਲ 'ਚ ਲੁਕਾਈ ਜਾਈਂ ਨਾ
ਨਾਮ ਰੱਬ ਦਾ ਤੇ ਮਿਹਨਤ 'ਤੇ ਕਰੀਂ ਤੂੰ ਯਕੀਨ
ਨਿਗਾਹ ਮਾੜੀਆਂ ਤਾਂ ਆਪੇ ਸਭ ਫ਼ੁਕ ਜਾਣੀਆਂ
ਓ, ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ
Tension'an ਤਾਂ ਆਪੇ ਸਭ ਮੁੱਕ ਜਾਣੀ ਆਂ
ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ
Tension'an ਤਾਂ ਆਪੇ ਸਭ ਮੁੱਕ ਜਾਣੀ ਆਂ
(ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ)
(Tension'an ਤਾਂ ਆਪੇ ਸਭ ਮੁੱਕ ਜਾਣੀ ਆਂ)
(ਜਦੋਂ ਤੇਰੀ ਮਿੱਤਰਾ ਨਬਜ਼ ਰੁਕਣੀ)
(Tension'an ਤਾਂ ਆਪੇ ਸਭ ਮੁੱਕ ਜਾਣੀ ਆਂ)
Written by: Jang Dhillon, Mani Longia