Top Songs By Mani Longia
Credits
PERFORMING ARTISTS
Mani Longia
Performer
Starboy X
Performer
COMPOSITION & LYRICS
Mani Longia
Songwriter
Lyrics
ਵੇ ਤੂੰ ਸੋਹਣਾ ਲੱਗੀ ਜਾਂਦੈ, ਮੇਰੀ ਜਾਨ ਕੱਢੀ ਜਾਂਦੈ
ਸੋਹਣਾ ਲੱਗੀ ਜਾਂਦੈ, ਮੇਰੀ ਜਾਨ ਕੱਢੀ ਜਾਂਦੈ
ਦੱਸ ਕਿਹੜੀ ਮਾਂ ਦਾ ਤੂੰ ਜਾਇਆ
ਸਵਾਦ ਆ ਗਿਆ, ਹਾਏ, ਸਵਾਦ ਆ ਗਿਆ
ਵੇ ਤੂੰ ਜਦੋਂ ਦਾ ਜ਼ਿੰਦਗੀ 'ਚ ਆਇਆ
ਸਵਾਦ ਆ ਗਿਆ, ਹਾਏ, ਸਵਾਦ ਆ ਗਿਆ
ਵੇ ਤੂੰ ਜਦੋਂ ਦਾ ਜ਼ਿੰਦਗੀ 'ਚ ਆਇਆ
(ਜਦੋਂ ਦਾ ਜ਼ਿੰਦਗੀ 'ਚ ਆਇਆ)
ਕੰਨੀ ਲੈਣ ਹੁਲਾਰੇ ਮੇਰੇ ਝੁਮਕੇ ਵੇ
ਰੱਬ ਮਿਲ ਜਾਂਦਾ ਮੱਥਾ ਤੇਰਾ ਚੁੰਮ ਕੇ ਵੇ
ਭੁੱਲਿਆ ਨਹੀਂ ਤੇ ਆਖ਼ਰੀ ਸਾਹ ਤਕ ਭੁੱਲਣਾ ਨਹੀਂ
ਵੇਖਿਆ ਸੀ ਜਦ ਪਹਿਲੀ ਵਾਰੀ ਘੁੰਮ ਕੇ ਵੇ
ਮੈਂ ਕਿੱਥੇ ਸੋਈ ਜਦੋਂ ਦੀ ਤੇਰੇ ਦਿਲ ਵਿੱਚ enter ਹੋਈ
ਸਖੀਆਂ ਤਾਨੇ ਮਾਰਦੀਆਂ, "ਦੱਸ ਰਹਿੰਦੀ ਕਿੱਥੇ ਖੋਈ"
ਅੱਜ red ਸੂਟ ਤੇਰੇ ਲਈ ਪਾਇਆ
ਸਵਾਦ ਆ ਗਿਆ, ਹਾਏ, ਸਵਾਦ ਆ ਗਿਆ
ਵੇ ਤੂੰ ਜਦੋਂ ਦਾ ਜ਼ਿੰਦਗੀ 'ਚ ਆਇਆ
ਸਵਾਦ ਆ ਗਿਆ, ਹਾਏ, ਸਵਾਦ ਆ ਗਿਆ
ਵੇ ਤੂੰ ਜਦੋਂ ਦਾ ਜ਼ਿੰਦਗੀ 'ਚ ਆਇਆ
(ਜਦੋਂ ਦਾ ਜ਼ਿੰਦਗੀ 'ਚ ਆਇਆ)
ਹੁਣ ਧੁੱਪ ਨਾ ਲੱਗੇ ਵੇ, ਹੁਣ ਛਾਂ ਨਾ ਲੱਗੇ
ਤੇਰੇ ਬਿਨਾਂ ਦਿਲ ਕਿਸੇ ਥਾਂ ਨਾ ਲੱਗੇ
ਰਹੇ ਵੱਸਦਾ ਵੇ ਸਦਾ ਤੂੰ ਦੁਆਵਾਂ ਜਿਉਣ ਜੋਗਿਆ
ਤੇਰੇ ਨਾਲ਼ੋਂ ਜਿਆਦਾ ਮਿੱਠੀ ਚਾਹ ਨਾ ਲੱਗੇ
Mani, ਚਿੱਤ ਕਰੇ ਛੇਤੀ ਪਾਵਾਂ ਗਲ਼ ਤੇਰੇ ਬਾਂਹਵਾਂ
ਤੇਰੇ ਨਾਲ਼ ਸੌਖੀਆਂ ਨੇ ਹੋਈਆਂ life ਦੀਆਂ ਰਾਹਵਾਂ
ਤੈਨੂੰ ਅੱਲ੍ਹੜ ਨੇ ਸੱਚੇ ਦਿਲੋਂ ਚਾਹਿਆ
ਸਵਾਦ ਆ ਗਿਆ, ਹਾਏ, ਸਵਾਦ ਆ ਗਿਆ
ਵੇ ਤੂੰ ਜਦੋਂ ਦਾ ਜ਼ਿੰਦਗੀ 'ਚ ਆਇਆ
ਸਵਾਦ ਆ ਗਿਆ, ਹਾਏ, ਸਵਾਦ ਆ ਗਿਆ
ਵੇ ਤੂੰ ਜਦੋਂ ਦਾ ਜ਼ਿੰਦਗੀ 'ਚ ਆਇਆ
(ਜਦੋਂ ਦਾ ਜ਼ਿੰਦਗੀ 'ਚ ਆਇਆ)
Written by: Mani Longia