Similar Songs
Credits
PERFORMING ARTISTS
Sarrb
Performer
Starboy X
Performer
COMPOSITION & LYRICS
Sahil Bawa
Composer
Sarabjeet Singh
Songwriter
PRODUCTION & ENGINEERING
BASSPEAK
Mixing Engineer
Lyrics
ਆਕੜਾਂ ਨੂੰ ਰੱਖਦੀ ਆ peak ਤੇ
ਲਿਬਾਸ ਤੇਰਾ ਸਾਦਾ ਕੁੜੀਏ
ਹਾਏ ਨੀ ਆਕੜਾਂ ਨੂੰ ਰੱਖਦੀ ਐਂ peak ਤੇ
ਲਿਬਾਸ ਤੇਰਾ ਸਾਦਾ ਕੁੜੀਏ
ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ
ਕਿੰਨੀ ਵਾਰੀ ਧੋਖਾ ਖਾਦਾ ਕੁੜੀਏ
ਸਾਡੇ ਵਾਂਗੂ ਲੱਗਦੀਆਂ ਕੱਟੀਆਂ
ਤੂੰ ਵੀ ਜਾਗ ਜਾਗ ਰਾਤਾਂ ਕੁੜੀਏ
ਕੇਹੜਾ ਗ਼ਮ ਜੋ ਲੁਕੋਂਦੀ ਫਿਰੇ ਹੱਸ ਕੇ
ਨੀ ਤੂੰ ਝੂਠਾ ਮੂਠਾ ਹਾਸਾ ਕੁੜੀਏ
ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ
ਕਿੰਨੀ ਵਾਰੀ ਧੋਖਾ ਖਾਦਾ ਕੁੜੀਏ
ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ
ਕਿੰਨੀ ਵਾਰੀ ਧੋਖਾ ਖਾਦਾ ਕੁੜੀਏ
ਨੀ ਅੱਖਾਂ ਵਿੱਚ ਤੇਰੇ ਇੱਕ ਗ਼ਮ ਜੇਹਾ ਏ
ਕਾਹਤੋਂ ਨਮ ਜੇਹਾ ਏ
ਤੇਰਾ ਚੇਹਰਾ ਲੱਗਦਾ
ਜਿਸਮ ਤਾਂ ਤੇਰਾ ਮੇਰੇ ਸਾਹਮਣੇ ਹੀ ਐ
ਪਾਰ ਦਿਲ ਉੱਤੇ ਸੋਚਾਂ ਵਾਲਾ ਪਹਿਰਾ ਲੱਗਦਾ
ਆਸ਼ਕਾਂ ਦੇ ਵਾਂਗੂ ਤੂੰ ਵੀ ਸੀਨੇ
ਉੱਤੇ ਗੋਰੀਏ ਨੀ ਫੱਟ ਬੜਾ ਖਾਦਾ
ਮੈਨੂੰ ਗਹਿਰਾ ਲੱਗਦਾ
ਜਾਣਦਾ ਆਂ ਮੈਂ ਵੀ ਟੁੱਟੇ ਦਿਲਾਂ ਦੇ ਹਾਲਾਤ
ਚਿੱਟੇ ਦਿਨੇ ਹੀ ਇਹਨਾ ਨੂੰ
ਕਾਲਾ ਨੇਹਰਾ ਲੱਗਦਾ
ਜਜ਼ਬਾਤਾਂ ਨਾਲ ਫਿਰਦੀ ਆ ਖੇਲਦੀ
ਕੇਹੜਾ ਟੁੱਟਿਆ ਏ ਵਾਅਦਾ ਕੁੜੀਏ
ਕਦੇ ਹੁੰਦਾ ਨਈਉ ਪੂਰਾ ਲੋਕੀ ਦੱਸਦੇ
ਖਾਦਾ ਇਸ਼ਕੇ ਚ ਘਾਟਾ ਕੁੜੀਏ
ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ
ਕਿੰਨੀ ਵਾਰੀ ਧੋਖਾ ਖਾਦਾ ਕੁੜੀਏ
ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ
ਕਿੰਨੀ ਵਾਰੀ ਧੋਖਾ ਖਾਦਾ ਕੁੜੀਏ
ਚੜ੍ਹਦੀ ਵਰ੍ਹੇ ਸੀ ਹੋਈਆਂ ਗੁਸਤਾਖੀਆਂ
ਹੁਣ ਕਰੇ ਰਾਖੀਆਂ ਤੇਰੇ ਟੁੱਟੇ ਦਿਲ ਦੀ
ਮੱਲੋ ਮੱਲੀ ਚਿੱਤ ਮਾਰਦਾ ਉਡਾਰੀਆਂ
ਜਦੋਂ ਇਹਨੂੰ ਥੋੜੀ ਜਿਹੀ ਵੀ ਢਿੱਲ ਮਿਲਦੀ
ਗੱਲਾਂ ਵਿੱਚੋਂ ਤੇਰੇ ਸਾਨੂੰ ਦੁੱਖ ਲੱਭਦੇ
ਸੁਰਮੇ ਦੀ ਥਾਂ ਤੇ ਕਾਲੇ ਘੇਰੇ ਅੱਖ ਤੇ
ਦੁਨੀਆ ਦੇ ਨਾਲ ਸਾਡਾ ਮੇਲ ਕੋਈ ਨਾ
ਏਥੇ ਪੱਥਰਾਂ ਦੇ ਲੋਕ ਜਜ਼ਬਾਤ ਕੱਚ ਦੇ
ਏਥੇ ਪੱਥਰਾਂ ਦੇ ਲੋਕ ਜਜ਼ਬਾਤ ਕੱਚ ਦੇ
ਟੁੱਟੇ ਤਾਰਿਆਂ ਨੂੰ ਦੇਖ ਜਿਹੜੇ ਮੰਗਦੇ
ਨਾ ਪੂਰੀ ਹੋਣ ਫਰਿਆਦਾਂ ਕੁੜੀਏ
ਕੱਖਾਂ ਵਾਂਗੂ ਰੱਖ ਦਿੰਦਾ ਇਹ ਰੋਲ ਕੇ
ਰੋਗ ਇਸ਼ਕੇ ਦਾ ਡਾਢਾ ਕੁੜੀਏ
ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ
ਕਿੰਨੀ ਵਾਰੀ ਧੋਖਾ ਖਾਦਾ ਕੁੜੀਏ
ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ
ਕਿੰਨੀ ਵਾਰੀ ਧੋਖਾ ਖਾਦਾ ਕੁੜੀਏ
Written by: Sahil Bawa, Sarabjeet Singh, Sarrb