Credits
PERFORMING ARTISTS
Jaskaran Riar
Performer
COMPOSITION & LYRICS
Jaskaran Riar
Songwriter
Lyrics
ਮੂੰਹ ਮੋੜ ਕੇ ਤੁਰ ਪਈ ਸੀ, ਉਹ ਪਿੰਡ ਵੱਲ ਨੂੰ
ਕਹਿੰਦੀ ਲੱਭਦਾ ਨਾ ਫ਼ਿਰੀਂ, ਕਮਲਿਆ ਜੱਟਾ, ਏਥੇ ਕੱਲ੍ਹ ਨੂੰ
ਮੇਰੀ ਮੁੱਕਗੀ ਪੜ੍ਹਾਈ, ਮੈਂ ਜਾਣਾ ਆ ਵਿਆਹੀ
ਵੇ, ਘਰਦੇ ਆਉਣ ਨਈਂ ਦਿੰਦੇ (ਆਉਣ ਨਈਂ ਦਿੰਦੇ)
ਓ, ਡਿੱਗਦੇ ਅੱਥਰੂ ਜੱਟੀ ਦੇ
ਹੋ, ਜੱਟ ਨੂੰ ਸੌਣ ਨਈਂ ਦਿੰਦੇ
ਹੋ, ਡਿੱਗਦੇ ਅੱਥਰੂ ਜੱਟੀ ਦੇ
ਓ, ਜੱਟ ਨੂੰ ਸੌਣ ਨਈਂ ਦਿੰਦੇ
(ਹੋ-ਹੋ)
ਤੇਰੇ ਬਾਅਦ ਤੇਰੀਆਂ ਤਸਵੀਰਾਂ, ਨੀ
ਮੈਂ ਦੱਸ ਕੀ ਕਰੂੰਗਾ? (ਕੀ ਕਰੂੰਗਾ?)
ਦਿਲ ਧੜ ਅੰਦਰ ਹੋਇਆ ਲੀਰਾਂ, ਨੀ
ਮੈਂ ਦੱਸ ਕੀ ਕਰੂੰਗਾ? (ਕੀ ਕਰੂੰਗਾ?)
ਪਹਿਲਾਂ ਯਾਰ ਸੀ ਪਿਉਂਦੇ, ਹੁਣ ਹੱਥੋਂ ਪੈਗ ਨੇ ਖੋਂਹਦੇ
ਨੀ, ਘੁੱਟ ਮੈਨੂੰ ਲਾਉਣ ਨਈਂ ਦਿੰਦੇ (ਲਾਉਣ ਨਈਂ ਦਿੰਦੇ)
ਓ, ਡਿੱਗਦੇ ਅੱਥਰੂ ਜੱਟੀ ਦੇ
ਹੋ, ਜੱਟ ਨੂੰ ਸੌਣ ਨਈਂ ਦਿੰਦੇ
ਹੋ, ਡਿੱਗਦੇ ਅੱਥਰੂ ਜੱਟੀ ਦੇ
ਓ, ਜੱਟ ਨੂੰ ਸੌਣ ਨਈਂ ਦਿੰਦੇ
ਹੁਕਮ ਜ਼ਰਾ ਤੂੰ ਕਰਦੀ, ਫੱਟੇ ਚੱਕ ਦਿੰਦਾ ਮੈਂ
ਜੋ ਵੀ ਕਹਿੰਦੇ ਤੇਰੇ ਘਰਦੇ, ਪੈਰਾਂ ਵਿੱਚ ਰੱਖ ਦਿੰਦਾ ਮੈਂ
ਜੋ ਵੀ ਕਹਿੰਦੇ ਤੇਰੇ ਘਰਦੇ, ਪੈਰਾਂ ਵਿੱਚ ਰੱਖ ਦਿੰਦਾ ਮੈਂ
ਤੈਨੂੰ ਵਿਆਹ ਕੇ, ਨੀ ਲੈ ਜਾਂਦੇ, ਫੁੱਲਾਂ ਦੀ ਸੇਜ਼ ਵਿਛਾਉਂਦੇ
ਭੂੰਜੇ ਪੈਰ ਲਾਉਣ ਨਈਂ ਦਿੰਦੇ (ਲਾਉਣ ਨਈਂ ਦਿੰਦੇ)
ਓ, ਡਿੱਗਦੇ ਅੱਥਰੂ ਜੱਟੀ ਦੇ
ਹੋ, ਜੱਟ ਨੂੰ ਸੌਣ ਨਈਂ ਦਿੰਦੇ
ਹੋ, ਡਿੱਗਦੇ ਅੱਥਰੂ ਜੱਟੀ ਦੇ
ਓ, ਜੱਟ ਨੂੰ ਸੌਣ ਨਈਂ ਦਿੰਦੇ
Riar ਤੇਰੀਆਂ ਸੁੱਖਣਾ ਹਾਲੇ ਤੱਕ ਲਾਉਂਦਾ ਫ਼ਿਰਦਾ
ਤੂੰ ਹੱਸਦੀ-ਵੱਸਦੀ ਰਹੇਂ, ਪ੍ਰਸ਼ਾਦ ਕਰਾਉਂਦਾ ਫ਼ਿਰਦਾ
ਤੂੰ ਹੱਸਦੀ-ਵੱਸਦੀ ਰਹੇਂ, ਪ੍ਰਸ਼ਾਦ ਕਰਾਉਂਦਾ ਫ਼ਿਰਦਾ
ਬਾਬੇ ਸ਼ਰਾਬੀ ਕਹਿ ਕੇ ਡੱਕਦੇ, ਮਾਸਾ ਤਰਸ ਨਈਂ ਰੱਖਦੇ
ਨੀ, ਮੱਸਿਆ ਨਹਾਉਣ ਨਈਂ ਦਿੰਦੇ
ਓ, ਪੁੱਤਾਂ ਦੇ ਨਾਲ਼ ਖੇਡੂ ਜਾਂ ਸੁੱਟਦੀ ਹੋਊ ਗਲੇਡੂ
ਗਾਣੇ ਮੈਨੂੰ ਗਾਉਣ ਨਈਂ ਦਿੰਦੇ (ਗਾਉਣ ਨਈਂ ਦਿੰਦੇ)
Written by: Jaskaran Riar