Lyrics
ਅਸੀਂ ਨਵੀਂ ਜ਼ਿੰਦਗੀ ਨਵਾਂ ਜ਼ਮਾਨਾ
ਨਵੀਆਂ ਰੁੱਤਾਂ ਲੱਭਦੇ ਰਹੇ
ਇੱਕ ਚਾਨਣ ਦੀ ਲੀਕ ਲਈ
ਪਰਛਾਵਿਆਂ ਪਿੱਛੇ ਭੱਜਦੇ ਰਹੇ
ਅਸੀਂ ਨਵੀਂ ਜ਼ਿੰਦਗੀ ਨਵਾਂ ਜ਼ਮਾਨਾ
ਨਵੀਆਂ ਰੁੱਤਾਂ ਲੱਭਦੇ ਰਹੇ
ਇੱਕ ਚਾਨਣ ਦੀ ਲੀਕ ਲਈ
ਪਰਛਾਵਿਆਂ ਪਿੱਛੇ ਭੱਜਦੇ ਰਹੇ
ਹਾਏ, ਭਰੇ ਨਾ ਹੁੰਗਾਰਾ ਕੋਈ
ਕਾਤੋਂ ਸਾਡੇ ਰੋਸ ਦਾ
ਨੀਂ ਮਾਏ ਇੱਥੇ ਕੋਈ ਸਾਡਾ
ਸਿਰ ਨਹੀਂ ਪਲੋਸਦਾ
ਨੀਂ ਮਾਏ ਇੱਥੇ ਕੋਈ ਸਾਡਾ
ਸਿਰ ਨਹੀਂ ਪਲੋਸਦਾ
ਨੀਂ ਮਾਏ ਇੱਥੇ ਕੋਈ ਸਾਡਾ
ਅਸੀਂ ਅੱਡੀਆਂ ਦੇ ਨਾਲ ਭੋਰੇ ਨੇ
ਉਂਜ ਉੱਚੇ ਪਰਵਤ ਚੋਟੀ ਦੇ
ਪਰ ਪਰਵਤ ਨਾਲੋਂ ਉੱਚੇ ਹੋ ਗਏ
ਵੱਡੇ ਮਸਲੇ ਰੋਟੀ ਦੇ
ਹੁਣ ਸੁਪਨਾ ਜਿਹਾ ਹੀ ਲੱਗਦਾ ਏ
ਕਦ ਮਾਂ ਦੀਆਂ ਪੱਕੀਆਂ ਖਾਵਾਂਗੇ
ਜਦ ਮਿਲਿਆ ਰੱਬ ਤਾਂ ਰੱਬ ਨੂੰ ਵੀ
ਜ਼ਿੰਦਗੀ ਦੀ ਸ਼ਿਕਾਇਤ ਲਗਾਵਾਂਗੇ
ਭਾਵੇਂ ਪਤਾ ਸਾਨੂੰ ਖ਼ਵਾਬ ਨਾ ਕੋਈ
ਥਾਲੀ 'ਚ ਪਰੋਸਦਾ
ਨੀਂ ਮਾਏ ਇੱਥੇ ਕੋਈ ਸਾਡਾ
ਸਿਰ ਨਹੀਂ ਪਲੋਸਦਾ
ਨੀਂ ਮਾਏ ਇੱਥੇ ਕੋਈ ਸਾਡਾ
ਸਿਰ ਨਹੀਂ ਪਲੋਸਦਾ
ਨੀਂ ਮਾਏ ਇੱਥੇ ਕੋਈ ਸਾਡਾ
ਨੀਂ ਗੱਲ ਸੁਣ ਵਗਦੀਏ ਵਾਏ
ਅਸੀਂ ਪੰਜਾਬ ਦੇ ਜਾਏ
ਕੰਧਾਂ ਨਾਲ ਲੱਗ ਲੱਗ ਰੋਈਏ
ਕੋਈ ਸਾਨੂੰ ਚੁੱਪ ਨਾ ਕਰਾਏ
ਅਸੀਂ ਪੰਜਾਬ ਦੇ ਜਾਏ
ਅਸੀਂ ਪੰਜਾਬ ਦੇ ਜਾਏ
ਅਸੀਂ ਪੰਜਾਬ ਦੇ ਜਾਏ
Writer(s): Gurmeet Singh, Harmanjeet Singh, Manpreet Singh Tiwana
Lyrics powered by www.musixmatch.com